ਪੰਜਾਬ ਸਰਕਾਰ ਵਲੋਂ 4 IAS ਤੇ 10 PCS ਅਧਿਕਾਰੀਆਂ ਦੇ ਤਬਾਦਲੇ

06/03/2020 9:41:51 PM

ਚੰਡੀਗੜ੍ਹ,(ਰਮਨਜੀਤ) : ਪੰਜਾਬ ਸਰਕਾਰ ਵਲੋਂ 4 ਆਈ. ਏ. ਐੱਸ. ਅਤੇ 10 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਈ. ਏ. ਐੱਸ. ਅਧਿਕਾਰੀਆਂ 'ਚ ਤਨੁ ਕਸ਼ਿਅਪ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਚੀਫ ਐਡਮਿਨਿਸਟ੍ਰੇਟਰ ਗਮਾਡਾ ਦੇ ਨਾਲ ਵਾਧੂ ਤੌਰ 'ਤੇ ਡਾਇਰੈਕਟਰ ਟਾਊਨ ਐਂਡ ਕੰਟ੍ਰੀ ਪਲਾਨਿੰਗ, ਵਿਸ਼ੇਸ਼ ਸਕੱਤਰ ਮੈਡੀਕਲ ਸਿੱਖਿਆ ਅਤੇ ਰਿਸਰਚ ਫਾਰ ਟਰਸ਼ਰੀ ਕੋਵਿਡ ਹਸਪਤਾਲ ਅਤੇ ਵਾਧੂ ਤੌਰ 'ਤੇ ਸੀ. ਏ. ਪੁਡਾ ਲਗਾਇਆ ਗਿਆ ਹੈ। ਹਰਪ੍ਰੀਤ ਸਿੰਘ ਸੂਦਨ ਨੂੰ ਡਾਇਰੈਕਟਰ ਜਨਰਲ ਇੰਪਲਾਇਮੈਂਟ ਜਨਰੇਸ਼ਨ ਅਤੇ ਟ੍ਰੇਨਿੰਗ, ਵਾਧੂ ਤੌਰ 'ਤੇ ਐਡੀਸ਼ਨਲ ਮਿਸ਼ਨ ਡਾਇਰੈਕਟਰ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ, ਵਾਧੂ ਤੌਰ 'ਤੇ ਸਕੱਤਰ ਇੰਪਲਾਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਅਤੇ ਵਾਧੂ ਤੌਰ 'ਤੇ ਵਧੀਕ ਨਿਰਦੇਸ਼ਕ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਲਗਾਇਆ ਗਿਆ ਹੈ। ਅਜੈ ਅਰੋੜਾ ਨੂੰ ਐਡਿਸ਼ਨਲ ਚੀਫ਼ ਐਡਮਿਨਿਸਟ੍ਰੇਟਰ ਪਟਿਆਲਾ ਡਿਵੈਲਪਮੈਂਟ ਅਥਾਰਿਟੀ, ਸਾਗਰ ਸੇਤੀਆ ਨੂੰ ਐੱਸ. ਡੀ. ਐੱਮ. ਬੁਢਲਾਡਾ ਲਗਾਇਆ ਗਿਆ ਹੈ।

ਪੀ. ਸੀ. ਐੱਸ. ਅਧਿਕਾਰੀਆਂ 'ਚ ਅਮਰਜੀਤ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਲੁਧਿਆਣਾ, ਰਾਜੀਵ ਕੁਮਾਰ ਵਰਮਾ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਫਗਵਾੜਾ ਵਾਧੂ ਤੌਰ 'ਤੇ ਕਮਿਸ਼ਨਰ ਮਿਊਨਸਪਲ ਕਾਰਪੋਰੇਸ਼ਨ ਫਗਵਾੜਾ ਅਤੇ ਨਾਲ ਹੀ ਵਾਧੂ ਤੌਰ 'ਤੇ ਸਪੈਸ਼ਲ ਲੈਂਡ ਐਕੁਇਜਿਸ਼ਨ ਕਲੈਕਟਰ ਜਲੰਧਰ, ਜਸਲੀਨ ਕੌਰ ਨੂੰ ਸਕੱਤਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ, ਨਰਿੰਦਰ ਸਿੰਘ ਧਾਲੀਵਾਲ ਨੂੰ ਐੱਸ. ਡੀ. ਐੱਮ. ਜਗਰਾਵਾਂ, ਮਨ ਕੰਵਲ ਸਿੰਘ ਚਾਹਲ ਨੂੰ ਐੱਸ. ਡੀ. ਐੱਮ. ਪਾਇਲ, ਬਲਜਿੰਦਰ ਸਿੰਘ ਢਿੱਲੋਂ ਨੂੰ ਐੱਸ. ਡੀ. ਐੱਮ. ਲੁਧਿਆਣਾ ਈਸਟ, ਪਵਿੱਤਰ ਸਿੰਘ ਨੂੰ ਐੱਸ.ਡੀ.ਐੱਮ. ਫਗਵਾੜਾ, ਜਸਪ੍ਰੀਤ ਸਿੰਘ ਨੂੰ ਅਸਿਸਟੈਂਟ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅਤੇ ਵਾਧੂ ਤੌਰ 'ਤੇ ਐੱਸ. ਡੀ. ਐੱਮ. ਬੱਸੀ ਪਠਾਣਾ, ਚਰਨਜੀਤ ਸਿੰਘ ਨੂੰ ਐੱਸ. ਡੀ. ਐੱਮ. ਪਟਿਆਲਾ ਅਤੇ ਵਾਧੂ ਤੌਰ 'ਤੇ ਐੱਸ. ਡੀ. ਐੱਮ. ਦੁਧਨ ਸਾਧਾਂ, ਅਮਨਪ੍ਰੀਤ ਸਿੰਘ ਨੂੰ ਐਕਸਟ੍ਰਾ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਤਰਨਤਾਰਨ ਲਗਾਇਆ ਗਿਆ ਹੈ।
 


Deepak Kumar

Content Editor

Related News