ਸੜਕ ਹਾਦਸਿਆਂ ''ਚ ਔਰਤ ਸਣੇ 4 ਜ਼ਖਮੀ

Wednesday, Nov 22, 2017 - 06:03 AM (IST)

ਸੜਕ ਹਾਦਸਿਆਂ ''ਚ ਔਰਤ ਸਣੇ 4 ਜ਼ਖਮੀ

ਰੂਪਨਗਰ, (ਵਿਜੇ)- ਸ਼ਹਿਰ 'ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਔਰਤ ਸਮੇਤ 4 ਵਿਅਕਤੀ ਜ਼ਖਮੀ ਹੋ ਗਏ। 
ਜਾਣਕਾਰੀ ਅਨੁਸਾਰ ਮੱਖਣ ਸਿੰਘ ਪੁੱਤਰ ਹਰਬਿਲਾਸ ਵਾਸੀ ਰਾਏਪੁਰ ਨੰਗਲ (ਬਲਾਚੌਰ) ਮੋਟਰਸਾਇਕਲ 'ਤੇ ਸਵਾਰ ਹੋ ਕੇ ਨਵੇਂ ਬਾਈਪਾਸ ਪੁਲ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਅੱਗੇ ਜਾ ਰਹੀ ਕਾਰ ਦੇ ਅਚਾਨਕ ਬ੍ਰੇਕ ਲਗਾ ਦੇਣ ਕਾਰਨ ਉਸ ਦੇ ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋ ਗਈ, ਜਿਸ 'ਚ ਮੱਖਣ ਸਿੰਘ ਜ਼ਖਮੀ ਹੋ ਗਿਆ। 
ਇਸੇ ਤਰ੍ਹਾਂ ਸਕੂਟਰ ਸਵਾਰ ਹਰਦੀਪ ਪੁੱਤਰ ਕਸ਼ਮੀਰੀ ਲਾਲ ਵਾਸੀ ਮੱਲਾ ਬੇਟ (ਬਲਾਚੌਰ) ਨੂੰ ਮਾਜਰਾ ਜੱਟਾਂ ਮਾਰਗ 'ਤੇ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ 'ਚ ਉਹ ਜ਼ਖਮੀ ਹੋ ਗਿਆ। ਇਕ ਹੋਰ ਵਾਪਰੇ ਹਾਦਸੇ 'ਚ ਐਕਟਿਵਾ 'ਤੇ ਸਵਾਰ ਪਤੀ-ਪਤਨੀ ਸ੍ਰੀ ਚਮਕੌਰ ਸਾਹਿਬ ਨਿਵਾਸੀ ਜਸਵੰਤ ਸਿੰਘ ਪੁੱਤਰ ਬਖਤਾਵਰ ਸਿੰਘ ਅਤੇ ਚਰਨਜੀਤ ਕੌਰ ਨੂੰ ਕਿਸੇ ਕਾਰ ਚਾਲਕ ਨੇ ਬਾਈਪਾਸ ਮਾਰਗ 'ਤੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦੋਵੇਂ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ।


Related News