ਲੁਧਿਆਣਾ ਤੋਂ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ, ਇੱਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ

Wednesday, Jul 13, 2022 - 04:28 PM (IST)

ਲੁਧਿਆਣਾ ਤੋਂ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ, ਇੱਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ ਹੋ ਗਈਆਂ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮਧੂ ਬਾਲਾ ਨੇ ਕਿਹਾ ਕਿ ਇਕ ਹੀ ਘਰ 'ਚ ਰਹਿਣ ਵਾਲੇ ਪਰਿਵਾਰਾਂ ਦੀਆਂ 4 ਕੁੜੀਆਂ ਗਾਇਬ ਹੋਈਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਉਨ੍ਹਾਂ ਦੱਸਿਆ ਕਿ ਉਕਤ ਕੁੜੀਆਂ ਘਰੋਂ ਕੰਮ ਲਈ ਨਿਕਲੀਆਂ ਸਨ ਪਰ ਵਾਪਸ ਨਹੀਂ ਪਰਤੀਆਂ। ਪਰਿਵਾਰਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ 2 ਘੰਟੇ ਨਹੀਂ ਚੱਲਣਗੀਆਂ ਬੱਸਾਂ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀਆਂ ਬੀਤੀ 10 ਜੁਲਾਈ ਤੋਂ ਗਾਇਬ ਹਨ ਅਤੇ ਅਜੇ ਤੱਕ ਘਰ ਨਹੀਂ ਪਰਤੀਆਂ। ਫਿਲਹਾਲ ਪੁਲਸ ਕੁੜੀਆਂ ਦੀ ਭਾਲ 'ਚ ਜੁੱਟੀ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਬਹੁਤ ਬੁਰੀ ਤਰ੍ਹਾਂ ਡਰੇ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News