ਚੰਡੀਗੜ੍ਹ ''ਚ ''ਡੇਂਗੂ'' ਨੇ ਫੈਲਾਈ ਦਹਿਸ਼ਤ, ਹੁਣ ਤੱਕ ਸ਼ਹਿਰ ''ਚ ਹੋ ਚੁੱਕੀਆਂ 4 ਮੌਤਾਂ

Sunday, Sep 20, 2015 - 10:21 AM (IST)

ਚੰਡੀਗੜ੍ਹ/ਖੰਨਾ (ਅਰਚਨਾ, ਜ. ਬ.)-ਪੰਜਾਬ ਭਰ ''ਚ ਡੇਂਗੂ ਬੀਮਾਰੀ ਮਹਾਂਮਾਰੀ ਦੀ ਤਰ੍ਹਾਂ ਫੈਲਣੀ ਸ਼ੁਰੂ ਹੋ ਗਈ ਹੈ ਅਤੇ ਇਸ ਬੀਮਾਰੀ ਕਾਰਨ ਸ਼ਹਿਰ ਵਿਚ ਡੇਂਗੂ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਮਾਂ ਤੇ ਬੇਟਾ ਸੈਕਟਰ-33 ਭਾਜਪਾ ਦਫਤਰ ''ਚ ਰਹਿੰਦੇ ਸਨ। ਇਸੇ ਦੇ ਨਾਲ ਸਥਿਤ ਗੁਲਾਟੀ ਭਵਨ ਵਿਚ ਹੈਲਥ ਵਿਭਾਗ ਦੀ ਟੀਮ ਨੂੰ ਛੱਤ ਤੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ। 
ਚੰਡੀਗੜ੍ਹ ਪ੍ਰਸ਼ਾਸਨ ਹਾਲਾਂਕਿ ਮੌਤ ਦੇ ਕਾਰਨਾਂ ਨੂੰ ਲੁਕਾਉਣ ''ਚ ਲੱਗਾ ਹੈ ਕਿ ਇਹ ਮੌਤਾਂ ਡੇਂਗੂ ਕਾਰਨ ਨਹੀਂ ਹੋਈਆਂ ਪਰ ਮਾਹਿਰ ਮੰਨਦੇ ਹਨ ਕਿ ਇਨ੍ਹਾਂ ਹਾਲਤਾਂ ''ਚ ਇਹ ਡੇਂਗੂ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਮੁੱਢਲੀ ਡੇਂਗੂ ਰੈਪਿਡ ਟੈਸਟ ''ਚ ਰਿਪੋਰਟ ਪਾਜ਼ੇਟਿਵ ਆਈ ਸੀ। ਅਲੀਸਾ ਟੈਸਟ ਲਈ ਭੇਜੇ ਗਏ ਮ੍ਰਿਤਕ ਅਮਿਤ ਦੇ ਬਲੱਡ ਸੈਂਪਲ ਦੀ ਦੂਜੀ ਰਿਪੋਰਟ ਸੋਮਵਾਰ ਨੂੰ ਮਿਲੇਗੀ। ਅਮਿਤ ਦੀ ਮਾਂ ਪਾਰਵਤੀ ਨੂੰ ਇਲਾਜ ਲਈ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਹਸਪਤਾਲ ਨੇ ਪਾਰਵਤੀ ਦੇ ਬਲੱਡ ਸੈਂਪਲ ਦੀ ਰਿਪੋਰਟ ''ਚ ਡੇਂਗੂ ਨੂੰ ਨੈਗੇਟਿਵ ਕਿਹਾ ਸੀ, ਜਦੋਂ ਕਿ ਪ੍ਰਾਈਵੇਟ ਲੈਬ ਦੀ ਰਿਪੋਰਟ ਨੇ ਡੇਂਗੂ ਪਾਜ਼ੇਟਿਵ ਦੀ ਪੁਸ਼ਟੀ ਕੀਤੀ ਸੀ। ਉਥੇ ਹੀ ਅਮਿਤ ਨੂੰ ਡੇਂਗੂ ਹੈ ਜਾਂ ਨਹੀਂ, ਇਹ ਸਾਬਿਤ ਨਹੀਂ ਹੋ ਸਕਿਆ। 
ਉਥੇ ਹੀ ਡੇਂਗੂ ਨੇ ਖੰਨਾ ''ਚ ਵੀ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਲਏ ਹਨ, ਜਿਸ ਕਾਰਨ ਇਲਾਕੇ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ। ਡੇਂਗੂ ਦੇ ਡੰਗ ਕਾਰਨ ਛੱਤੀਸਗੜ੍ਹ ਨਗਰ ਦੀ ਰਹਿਣ ਵਾਲੀ ਚੰਦਰਕਾਂਤਾ (60) ਅਤੇ ਰਾਜੀਵ ਕੁਮਾਰ (45) ਮੌਤ ਦੇ ਮੂੰਹ ਵਿਚ ਜਾ ਪਏ। ਜਾਣਕਾਰੀ ਮੁਤਾਬਿਕ ਖੰਨਾ ਦੇ ਹਸਪਤਾਲਾਂ ''ਚ 75 ਤੋਂ ਵੱਧ ਡੇਂਗੂ ਦੇ ਮਰੀਜ਼ ਜ਼ੇਰੇ ਇਲਾਜ ਹਨ।  


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News