ਹੋਲੀ ''ਤੇ ਹਾਦਸੇ : 4 ਦੀ ਮੌਤ

Sunday, Mar 04, 2018 - 08:11 AM (IST)

ਹੋਲੀ ''ਤੇ ਹਾਦਸੇ : 4 ਦੀ ਮੌਤ

ਚੰਡੀਗੜ੍ਹ  (ਸੁਸ਼ੀਲ)  - ਹੋਲੀ 'ਤੇ ਸ਼ਹਿਰ 'ਚ ਵੱਖ-ਵੱਖ ਸੈਕਟਰਾਂ 'ਚ ਹੋਏ 4 ਸੜਕ ਹਾਦਸਿਆਂ 'ਚ 4 ਵਿਅਕਤੀਆਂ ਦੀ ਜਾਨ ਚਲੀ ਗਈ। ਸੈਕਟਰ-26, 31, 36 ਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਹਾਦਸਿਆਂ ਨੂੰ ਅੰਜਾਮ ਦੇਣ ਵਾਲੇ ਚਾਲਕਾਂ 'ਤੇ ਕੇਸ ਦਰਜ ਕਰ ਲਿਆ ਹੈ।
ਪਹਿਲਾ ਹਾਦਸਾ ਸੈਕਟਰ-42 'ਚ ਹੋਇਆ, ਜਿਥੇ ਤੇਜ਼ ਰਫਤਾਰ ਕਾਰ ਨੇ ਸੈਕਟਰ-42 ਸਥਿਤ ਫੂਡ ਕਰਾਫਟ ਇੰਸਟੀਚਿਊਟ ਨੇੜੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਆਟੋ ਚਾਲਕ ਸਮੇਤ 4 ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਜ਼ਖਮੀ ਜਸਵੰਤ ਸਿੰਘ, ਛੋਟੇ ਲਾਲ, ਧਨਿੰਦਰ ਪ੍ਰਤਾਪ ਤੇ ਰਾਮ ਕਿਸ਼ੋਰ ਨੂੰ ਸੈਕਟਰ-16 ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਧਨਾਸ ਵਾਸੀ ਰਾਮ ਕਿਸ਼ੋਰ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਜਸਵੰਤ ਸਿੰਘ, ਛੋਟੇ ਲਾਲ ਤੇ ਧਨਿੰਦਰ ਪ੍ਰਤਾਪ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਸੈਕਟਰ-36 ਥਾਣਾ ਪੁਲਸ ਨੇ ਧਨਿੰਦਰ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਰ ਚਾਲਕ 'ਤੇ ਕੇਸ ਦਰਜ ਕਰ ਲਿਆ ਹੈ।   ਆਟੋ ਚਾਲਕ ਫਿਰਤੂ ਨੇ ਦੱਸਿਆ ਕਿ ਉਹ ਆਪਣੇ ਉਪਰੋਕਤ ਸਾਥੀਆਂ ਨਾਲ ਮਿਲ ਕੇ ਕਿਸਾਨ ਮੰਡੀ 'ਚ ਸਬਜ਼ੀ ਵੇਚਦਾ ਹੈ। ਵੀਰਵਾਰ ਰਾਤ ਉਹ ਸਾਥੀਆਂ ਨਾਲ ਸਬਜ਼ੀ ਵੇਚ ਕੇ ਘਰ ਨੂੰ ਜਾ ਰਿਹਾ ਸੀ ਕਿ ਸੈਕਟਰ-42 ਦੇ ਫੂਡ ਕ੍ਰਾਫਟ ਇੰਸਟੀਚਿਊਟ ਨੇੜੇ ਇਹ ਹਾਦਸਾ ਹੋ ਗਿਆ। ਸੈਕਟਰ-36 ਥਾਣਾ ਪੁਲਸ ਮੁਲਜ਼ਮ ਕਾਰ ਚਾਲਕ ਦੀ ਭਾਲ ਕਰ ਰਹੀ ਹੈ।
ਵਿਅਕਤੀ ਨੂੰ ਕੁਚਲਿਆ
ਦੂਜਾ ਸੜਕ ਹਾਦਸਾ ਆਈ. ਟੀ. ਬੀ. ਪੀ. ਬੱਸ ਅੱਡੇ ਨੇੜੇ ਵਾਪਰਿਆ। ਮੱਖਣ ਮਾਜਰਾ ਵਾਸੀ ਅਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸ਼ੁੱਕਰਵਾਰ ਸ਼ਾਮੀ ਉਹ ਆਈ. ਟੀ. ਬੀ. ਪੀ. ਬੱਸ ਅੱਡੇ 'ਤੇ ਖੜ੍ਹਾ ਸੀ ਕਿ ਇਕ ਵਿਅਕਤੀ ਸੜਕ ਪਾਰ ਕਰਨ ਲੱਗਾ, ਇਸ ਦੌਰਾਨ ਅਣਪਛਾਤਾ ਵਾਹਨ ਚਾਲਕ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਪੁਲਸ ਨੇ ਜ਼ਖਮੀ ਨੂੰ ਜੀ. ਐੱਮ. ਸੀ. ਐੱਚ. 32 'ਚ ਭਰਤੀ ਕਰਵਾਇਆ। ਇਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਨੇਪਾਲ ਦੇ ਧਨ ਬਹਾਦਰ ਦੇ ਰੂਪ 'ਚ ਹੋਈ ਹੈ। ਸੈਕਟਰ-31 ਥਾਣਾ ਪੁਲਸ ਨੇ ਅਣਪਛਾਤੇ ਵਾਹਨ ਚਾਲਕ 'ਤੇ ਕੇਸ ਦਰਜ ਕਰ ਲਿਆ।


Related News