ਤਰਨਤਾਰਨ ਵਿਖੇ 5 ਦਿਨਾਂ ’ਚ ਨਸ਼ਿਆਂ ਨਾਲ 4 ਮੌਤਾਂ ਚਿੰਤਾ ਦਾ ਵਿਸ਼ਾ : ਚੁੱਘ

Wednesday, Jun 26, 2024 - 03:42 PM (IST)

ਤਰਨਤਾਰਨ ਵਿਖੇ 5 ਦਿਨਾਂ ’ਚ ਨਸ਼ਿਆਂ ਨਾਲ 4 ਮੌਤਾਂ ਚਿੰਤਾ ਦਾ ਵਿਸ਼ਾ : ਚੁੱਘ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ’ਚ ਅਸਫ਼ਲ ਰਹੀ ਹੈ। ਪਿਛਲੇ 5 ਦਿਨਾਂ ਦੌਰਾਨ ਤਰਨਤਾਰਨ 'ਚ 4 ਡਰੱਗ ਐਡਿਕਟਾਂ ਦੀ ਮੌਤ 'ਤੇ ਸਖ਼ਤ ਇਤਰਾਜ਼ ਜਤਾਉਂਦੇ ਅਤੇ ਚਿੰਤਾ ਪ੍ਰਗਟ ਕਰਦੇ ਹੋਏ ਚੁੱਘ ਨੇ ਕਿਹਾ ਕਿ ਸੂਬੇ ਦੇ ਸਾਰੇ ਹਿੱਸਿਆਂ ਤੋਂ ਖ਼ਤਰਨਾਕ ਸੰਕੇਤ ਮਿਲ ਰਹੇ ਹਨ, ਪਰ ਪੂਰੀ ਸਰਕਾਰੀ ਮਸ਼ੀਨਰੀ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਨੂੰ ਰੋਕਣ 'ਚ ਅਸਫ਼ਲ ਰਹੀ ਹੈ।

ਉਨ੍ਹਾਂ ਕਿਹਾ ਕਿ ਤਰਨਤਾਰਨ ’ਚ ਪਿਛਲੇ 5 ਦਿਨਾਂ ’ਚ ਨਸ਼ਿਆਂ ਕਾਰਨ 4 ਮੌਤਾਂ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਨਸ਼ਿਆਂ ’ਤੇ ਰੋਕ ਲਾਉਣ ’ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਇਕ ਡਰੱਗ ਲੈਣ ਵਾਲੀ ਕੁੜੀ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਨਸ਼ਿਆਂ ਦੀ ਦਲਦਲ ’ਚ ਹੁਣ ਕੁੜੀਆਂ ਵੀ ਫਸਦੀਆਂ ਜਾ ਰਹੀਆਂ ਹਨ। ਅਸਲ ’ਚ ਪੰਜਾਬ ਸਰਕਾਰ ਵੱਲੋਂ ਨਸ਼ਾ ਮਾਫ਼ੀਆ ਨੂੰ ਸਰਪ੍ਰਸਤੀ ਦਿੱਤੀ ਜਾ ਰਹੀ ਹੈ।

ਚੁੱਘ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਪੰਜਾਬ 'ਚ ਨਸ਼ੇ ਦੀ ਸਮੱਸਿਆ ਦੇ ਕਾਰਨ ਹਜ਼ਾਰਾਂ ਪਰਿਵਾਰ ਬਰਬਾਦ ਹੋ ਗਏ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਇਸ ਸਮੱਸਿਆ ਨੂੰ ਰੋਕਣ ਲਈ ਗੰਭੀਰ ਕਦਮ ਚੁੱਕੇ।
 


author

Babita

Content Editor

Related News