ਅਮਰੀਕਾ ’ਚ ਇਦਾਹੋ ਯੂਨੀਵਰਸਿਟੀ ਕੰਪਲੈਕਸ ਨੇੜੇ ਇਕ ਮਕਾਨ ’ਚੋਂ ਮਿਲੀਆਂ 4 ਲਾਸ਼ਾਂ, ਫੈਲੀ ਸਨਸਨੀ
Monday, Nov 14, 2022 - 06:47 PM (IST)
ਮਾਸਕੋ— ਅਮਰੀਕਾ ’ਚ ਇਦਾਹੋ ਯੂਨੀਵਰਸਿਟੀ ਕੰਪਲੈਕਸ ਨੇੜੇ ਸਥਿਤ ਇਕ ਮਕਾਨ ਵਿਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਨੇ ਇਸ ਸਿਲਸਿਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਇਕ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਮਾਸਕੋ ਪੁਲਸ ਮਹਿਕਮੇ ਦੇ ਅਧਿਕਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਮੌਕੇ ’ਤੇ ਪਹੁੰਚੇ। ਇਹ ਮਕਾਨ ਯੂਨੀਵਰਿਸਟੀ ਕੰਪਲੈਕਸ ਤੋਂ ਕੁਝ ਹੀ ਦੂਰੀ ’ਤੇ ਸਥਿਤ ਹੈ। ਅਧਿਕਾਰੀਆਂ ਨੇ ਮਿ੍ਰਤਕਾਂ ਦੀ ਪਛਾਣ, ਉਨ੍ਹਾਂ ’ਚ ਕੋਈ ਵਿਦਿਆਰਥੀ ਹੈ ਜਾਂ ਨਹੀਂ, ਇਸ ਸੰਬੰਧ ’ਚ ਕੋਈ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਰੇਲਵੇ ਟਰੈਕ ਮੁੜ ਹੋ ਸਕਦੇ ਨੇ ਜਾਮ, ਗੁਰਨਾਮ ਚਢੂਨੀ ਦਾ ਕੇਂਦਰ ਸਰਕਾਰ ਨੂੰ 24 ਨਵੰਬਰ ਤੱਕ ਦਾ ਅਲਟੀਮੇਟਮ
ਪੁਲਸ ਨੇ ਦੱਸਿਆ ਕਿ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇਣ ਮਗਰੋਂ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਦਾਹੋ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਘਟਨਾ ਤੋਂ ਬਾਅਦ ਕਰੀਬ ਇਕ ਘੰਟੇ ਤੱਕ ਵਿਦਿਆਰਥੀਆਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਤਾਂਕਿ ਜਾਂਚ ਕਰਤਾ ਇਹ ਯਕੀਨੀ ਕਰ ਸਕਣ ਕਿ ਇਲਾਕੇ ’ਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਨਹੀਂ ਹੈ।
ਇਹ ਵੀ ਪੜ੍ਹੋ : ਰੂਪਨਗਰ ਵਿਖੇ ਵਾਪਰੀ ਵੱਡੀ ਘਟਨਾ, ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 13 ਸਾਲਾ ਮੁੰਡੇ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।