ਸੁਲਤਾਨਪੁਰ ਲੋਧੀ 'ਕੋਰੋਨਾ' ਦੇ 4 ਕੇਸ ਆਉਣ ਨਾਲ ਲੋਕਾਂ 'ਚ ਖੌਫ਼

Saturday, Aug 29, 2020 - 03:41 PM (IST)

ਸੁਲਤਾਨਪੁਰ ਲੋਧੀ 'ਕੋਰੋਨਾ' ਦੇ 4 ਕੇਸ ਆਉਣ ਨਾਲ ਲੋਕਾਂ 'ਚ ਖੌਫ਼

ਸੁਲਤਾਨਪੁਰ ਲੋਧੀ (ਧੀਰ) : ਬੀਤੇ ਦਿਨੀਂ ਸਿਹਤ ਮਹਿਕਮੇ ਸੁਲਤਾਨਪੁਰ ਲੋਧੀ ਵਲੋਂ ਲਏ ਗਏ ਸੈਂਪਲਾਂ 'ਚ ਸਾਬਕਾ ਕੌਂਸਲਰ, 2 ਬੈਂਕ ਮੁਲਾਜ਼ਮਾਂ ਅਤੇ 30 ਸਾਲਾਂ ਨੌਜਵਾਨ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਲੋਕਾਂ 'ਚ ਬੇਹੱਦ ਖੌਫ਼ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੁਸ਼ਟੀ ਕਰਦਿਆ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਨੇ ਦੱਸਿਆ ਕਿ ਸ਼ਹਿਰ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਮਣੇ ਆਏ ਹਨ। ਜਿੰਨਾ 'ਚੋਂ ਇਕ ਸੀਨੀਅਰ ਸਾਬਕਾ ਕੌਂਸਲਰ, 2 ਨਿੱਜੀ ਬੈਂਕ ਦੇ ਮੁਲਾਜ਼ਮ ਅਤੇ ਸਥਾਨਕ ਸਿਖਾਂ ਮਹੱਲਾ ਨਿਵਾਸੀ 30 ਸਾਲਾਂ ਨੌਜਵਾਨ ਸ਼ਾਮਲ ਹਨ। ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ 'ਚ ਆਏ 15 ਵਿਅਕਤੀਆਂ ਦੇ ਸੈਂਪਲ ਕਲੈਕਟ ਕਰ ਲਏ ਗਏ ਹਨ ਅਤੇ ਇਨ੍ਹਾਂ ਸਾਰੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ

ਐੱਸ. ਐੱਮ. ਓ. ਨੇ ਲੋਕਾਂ ਨੂੰ ਕੀਤੀ ਅਪੀਲ
ਡਾ. ਚਰਨਜੀਤ ਸਿੰਘ ਸੀਨੀਅਰ ਮੀਡੀਕਲ ਅਫਸਰ ਕਮਿਊਨਿਟੀ ਸਿਹਤ ਕੇਂਦਰ ਟਿੱਬਾ ਦੀ ਯੋਗ ਅਗਵਾਈ 'ਚ ਸਿਹਤ ਮਹਿਕਮੇ ਦੀ ਟੀਮ ਤਲਵੰਡੀ ਚੌਧਰੀਆਂ ਵਿਖੇ ਕੋਵਿਡ-19 ਦੇ ਸੈਂਪਲ ਲੈਣ ਲਈ ਪਹੁੰਚੀ। ਐੱਸ. ਐੱਮ. ਓ. ਨੇ ਕਿਹਾ ਕਿ ਸੈਂਪਲ ਲੈਣ ਸਬੰਧੀ ਸਾਰੀ ਜਾਣਕਾਰੀ ਲਿਖਤੀ ਰੂਪ 'ਚ ਗ੍ਰਾਮ ਪੰਚਾਇਤ ਨੂੰ ਦਿੱਤੀ ਗਈ ਤੇ ਸਿਹਤ ਮਹਿਕਮੇ ਦੀ ਟੀਮ ਨੇ ਆਪਣਾ ਟਾਈਮ ਕੱਢ ਕੇ ਸਰਪੰਚ ਸਾਹਿਬ ਨੂੰ ਨਾਲ ਕੇ ਲੋਕਾਂ ਤੱਕ ਪਹੁੰਚ ਕੀਤੀ ਸੀ ਤੇ ਦੱਸਿਆ ਗਿਆ ਕਿ 28 ਅਗਸਤ ਨੂੰ ਕੋਰੋਨਾ ਸੈਂਪਲਿੰਗ ਕੀਤੀ ਜਾਵੇਗੀ। ਇਸ ਬਾਰੇ ਪ੍ਰਸ਼ਾਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਸਿਹਤ ਮਹਿਕਮੇ ਦੀ ਟੀਮ ਵਲੋਂ ਇੰਨ੍ਹਾਂ ਉਪਰਾਲਾ ਕਰਨ ਦੇ ਬਾਵਜੂਦ ਵੀ ਡਿਸਪੈਂਸਰੀ ਵਿਚ ਕੋਈ ਵੀ ਸੈਂਪਲ ਦੇਣ ਲਈ ਨਹੀਂ ਆਇਆ। ਜਿਸ ਕਾਰਨ ਸਿਹਤ ਮਹਿਕਮੇ ਦੀ ਟੀਮ ਨੂੰ ਬਗੈਰ ਸੈਂਪਲ ਲੈਣ ਤੋਂ ਵਾਪਸ ਆਉਣਾ ਪਿਆ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਵੱਧ ਤੋਂ ਵੱਧ ਸੈਂਪਲਿੰਗ ਕਰਨੀ ਇਸ ਲਈ ਜ਼ਰੂਰੀ ਹੈ ਕਿ ਪਾਜ਼ੇਟਿਵ ਮਰੀਜ਼ਾਂ ਦਾ ਸਮੇਂ ਸਿਰ ਪਤਾ ਲੱਗ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਪ੍ਰਤੀ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਬਿਨਾਂ ਕਿਸੇ ਡਰ ਦੇ ਆਪਣੇ ਸੈਂਪਲ ਕਰਵਾਉਣ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਨੇ ਰੱਦ ਕੀਤੇ ਕੇਂਦਰ ਵੱਲੋਂ ਜਾਰੀ 'ਖੇਤੀ ਆਰਡੀਨੈਂਸ'


author

Anuradha

Content Editor

Related News