ਨਾਬਾਲਗਾ ਨੂੰ ਭਜਾ ਕੇ ਲਿਜਾਣ ਵਾਲਾ 4 ਬੱਚਿਆਂ ਦਾ ਪਿਓ ਕਾਬੂ

Tuesday, Aug 15, 2017 - 06:36 AM (IST)

ਨਾਬਾਲਗਾ ਨੂੰ ਭਜਾ ਕੇ ਲਿਜਾਣ ਵਾਲਾ 4 ਬੱਚਿਆਂ ਦਾ ਪਿਓ ਕਾਬੂ

ਲੁਧਿਆਣਾ, (ਰਿਸ਼ੀ)– ਨਾਲ ਕੰਮ ਕਰ ਰਹੀ 17 ਸਾਲਾ ਨਾਬਾਲਗਾ ਨੂੰ ਵਿਆਹ ਦੀ ਨੀਅਤ ਨਾਲ ਭਜਾ ਕੇ ਲਿਜਾਣ ਵਾਲੇ ਦੋਸ਼ੀ ਨੂੰ ਥਾਣਾ ਪੀ. ਏ. ਯੂ. ਦੀ ਪੁਲਸ ਨੇ ਕਾਬੂ ਕਰ ਲਿਆ ਹੈ।  ਫੜਿਆ ਗਿਆ ਦੋਸ਼ੀ 4 ਬੱਚਿਆਂ ਦਾ ਪਿਤਾ ਹੈ। ਥਾਣਾ ਇੰਜਾਰਜ ਬ੍ਰਿਜ ਮੋਹਨ ਨੇ ਦੱਸਿਆ ਕਿ ਪੁਲਸ ਨੇ ਬੀਤੀ 7 ਅਗਸਤ ਨੂੰ ਸੰਜੇ ਬਹਾਦਰ ਖਿਲਾਫ ਕੇਸ ਦਰਜ ਕੀਤਾ ਸੀ। ਪੁਲਸ ਨੂੰ ਦਿੱਤੇ ਬਿਆਨ ਵਿਚ ਨਾਬਾਲਗਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 15 ਦਿਨ ਪਹਿਲਾਂ ਹੀ ਕਿਸੇ ਕੋਠੀ 'ਚ ਕੰਮ 'ਤੇ ਲੱਗੀ ਸੀ, ਜਿੱਥੇ ਪਹਿਲਾਂ ਤੋਂ ਕੰਮ ਕਰਨ ਵਾਲਾ ਉਕਤ ਦੋਸ਼ੀ ਵਿਆਹ ਦੀ ਨੀਅਤ ਨਾਲ ਉਸ ਨੂੰ ਬਹਿਕਾ ਕੇ ਲੈ ਗਿਆ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਦੋਸ਼ੀ ਨਾਬਾਲਗਾ ਨੂੰ ਨੇਪਾਲ ਲੈ ਗਿਆ ਹੈ, ਜਿਸ ਦੇ ਬਾਅਦ ਪੁਲਸ ਨੇ ਉਸ ਨੂੰ ਵਾਪਸ ਬੁਲਾਇਆ ਅਤੇ ਜਦ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 


Related News