ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਨਾਬਾਲਿਗ ਕਾਬੂ
Monday, Jun 19, 2017 - 08:22 AM (IST)
ਚੰਡੀਗੜ੍ਹ (ਸੰਦੀਪ) - ਘਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਸੈਕਟਰ 31 ਥਾਣਾ ਪੁਲਸ ਨੇ 4 ਨਾਬਾਲਿਗਾਂ ਨੂੰ ਕਾਬੂ ਕੀਤਾ ਹੈ ਤੇ ਚੋਰੀ ਦੇ 3 ਮਾਮਲੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਚੋਰੀ ਦੇ 35 ਮੋਬਾਇਲ, 2 ਲੈਪਟਾਪ, 3 ਐੱਲ. ਈ. ਡੀ., ਗੈਸ ਸਿਲੰਡਰ ਬਰਾਮਦ ਕੀਤੇ ਹਨ। ਅਦਾਲਤ ਨੇ ਮੁਲਜ਼ਮਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ਸੈਕਟਰ-31 ਥਾਣੇ 'ਚ ਪੱਤਰਕਾਰ ਸੰਮੇਲਨ ਦੌਰਾਨ ਡੀ. ਐੱਸ. ਪੀ. ਸਾਊਥ ਦੀਪਕ ਯਾਦਵ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੱਲੋਮਾਜਰਾ ਸਥਿਤ ਇਕ ਘਰ 'ਚ ਚੋਰੀ ਦੀ ਸ਼ਿਕਾਇਤ ਪੁਲਸ ਨੂੰ ਮਿਲੀ ਸੀ। ਸ਼ਨੀਵਾਰ ਸ਼ਾਮ ਥਾਣਾ ਏਰੀਆ ਨੇ ਸਾਰੇ ਪੁਆਇੰਟਾਂ 'ਤੇ ਨਾਕੇ ਲਾਏ ਸਨ। ਨਾਕੇ ਦੌਰਾਨ ਪੁਲਸ ਪਾਰਟੀ ਨੇ ਨਾਬਾਲਿਗਾਂ ਨੂੰ ਸਾਮਾਨ ਲੈ ਕੇ ਆਉਂਦੇ ਵੇਖਿਆ।
ਪੁਲਸ ਨੂੰ ਵੇਖਦਿਆਂ ਹੀ ਉਹ ਵਾਪਸ ਮੁੜ ਗਏ ਤਾਂ ਪੁਲਸ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਤੇ ਪੁਲਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਸਾਰਿਆਂ ਨੂੰ ਕਾਬੂ ਕਰ ਲਿਆ।
