ਸਰਹੱਦੀ ਖੇਤਰ ’ਚ ਹੜ੍ਹਾਂ ਤੋਂ ਸੁਰੱਖਿਆ ਲਈ ਖਰਚੇ ਜਾਣਗੇ 35 ਕਰੋੜ ਤੋਂ ਵੱਧ ਰੁਪਏ : ਧਾਲੀਵਾਲ
Tuesday, Oct 15, 2024 - 05:02 AM (IST)
ਅਜਨਾਲਾ (ਨਿਰਵੈਲ)- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਭਾਰਤ-ਪਾਕਿ ਸਰਹੱਦ ਦੇ ਇਸ ਇਲਾਕੇ ਵਿਚ ਹਰ ਸਾਲ ਹੁੰਦੀ ਹੜ੍ਹਾਂ ਨਾਲ ਬਰਬਾਦੀ ਰੋਕਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ 35.73 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਾਰੇ ਪੰਜਾਬ ਲਈ ਹੜ੍ਹਾਂ ਤੋਂ ਬਚਾਅ ਲਈ 176 ਕਰੋੜ ਰੁਪਏ ਜਾਰੀ ਕੀਤੇ ਜਿਸ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਨੂੰ 75 ਕਰੋੜ ਰੁਪਏ ਅਤੇ ਕੇਵਲ ਅਜਨਾਲਾ ਹਲਕੇ ਨੂੰ ਇਹ ਵੱਡੀ ਰਾਸ਼ੀ ਮਿਲੀ ਹੈ। ਇਸ ਫਰਾਖਦਿਲੀ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਕਿਹਾ ਕਿ ਮੁੱਢ ਕਦੀਮ ਤੋਂ ਇਹ ਇਲਾਕਾ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ, ਪਰ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਅਤੇ ਹੁਣ ਮੁੱਖ ਮੰਤਰੀ ਮਾਨ ਨੇ ਮੇਰੇ ਵਲੋਂ ਕੀਤੀ ਗਈ ਬੇਨਤੀ ਸਵੀਕਾਰ ਕਰਦੇ ਹੋਏ ਸਰਹੱਦੀ ਪਟੀ ਦੇ ਇਸ ਖੇਤਰ ਨੂੰ ਬਚਾਉਣ ਲਈ ਵੱਡੀ ਰਾਸ਼ੀ ਜਾਰੀ ਕੀਤੀ ਹੈ ਜਿਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਹੜ੍ਹਾਂ ਨਾਲ ਹੁੰਦੀ ਬਰਬਾਦੀ ਪੱਕੇ ਤੌਰ ’ਤੇ ਰੁਕ ਜਾਵੇਗੀ।
ਇਹ ਵੀ ਪੜ੍ਹੋ- ਭਲਕੇ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਉਨ੍ਹਾਂ ਦੱਸਿਆ ਕਿ ਬੀ. ਓ. ਪੀ. ਸ਼ੇਰਪੁਰ ਕੰਪਲੈਕਸ ਵਿਖੇ ਰਾਵੀ ਦਰਿਆ ਦੇ ਖੱਬੇ ਕਿਨਾਰੇ ਦੀ ਸੁਰੱਖਿਆ, ਮਜ਼ਬੂਤੀ ਕਰਨ ਅਤੇ ਜ਼ਮੀਨ ਦੀ ਕਟੌਤੀ ਰੋਕਣ ਲਈ ਸਵਾ ਨੌ ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਇਹ ਕੰਮ ਅਕਬਰਪੁਰ, ਗੁਲਗੜ੍ਹ, ਸ਼ੇਰਪੁਰ ਪਿੰਡਾਂ ਵਿਚ ਹੋਵੇਗਾ। ਇਸੇ ਤਰ੍ਹਾਂ ਰਾਵੀ ਦਰਆ ਦੇ ਸੱਜੇ ਪਾਸੇ ਬੰਨ੍ਹ, ਕੰਡਿਆਲੀ ਤਾਰ, ਬੰਕਰ ਅਤੇ ਕਿਨਾਰੇ ਦੀ ਮਜ਼ਬੂਤੀ ਲਈ 6.32 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜੋ ਕਿ ਕਮਰਪੁਰਾ, ਦਰਿਆ ਮੰਨਸੂਰ ਅਤੇ ਬੱਲ ਲਬੇ ਵਿੱਚ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ 252 ਪਿੰਡਾਂ 'ਚ ਹੋਵੇਗੀ ਪੰਚਾਇਤੀ ਚੋਣ, ਸਖ਼ਤ ਹਦਾਇਤਾਂ ਜਾਰੀ
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਘੁੰਮਰਾਏ ਪੰਜ ਗਰਾਈਆਂ ਵਿਖੇ ਪਿੰਡ ਆਬਾਦੀਆਂ ਨੂੰ ਬਚਾਉਣ ਲਈ ਟੀ ਸਟੱਡ ਲਗਾਉਣ ਲਈ 5.73 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਰਾਵੀ ਦਰਿਆ ਦੇ ਖੱਬੇ ਪਾਸੇ ਆਰ.ਐੱਮ. ਬੀ ਬੰਨ੍ਹਾਂ ਲਈ 2.40 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8