ਸ. ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਦੀ 33 ਮੈਂਬਰੀ ਕੋਰ ਕਮੇਟੀ ਦਾ ਐਲਾਨ
Friday, Oct 10, 2025 - 07:58 PM (IST)

ਚੰਡੀਗੜ੍ਹ (ਸੁਖਦੀਪ ਸਿੰਘ ਮਾਨ) : ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਕਰਦੇ ਹੋਏ ਸ. ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਸ. ਆਕਾਸ਼ਦੀਪ ਸਿੰਘ ਮਿੱਡੂਖੇੜਾ ਸਕੱਤਰ ਜਨਰਲ ਯੂਥ ਵਿੰਗ ਨੂੰ ਮਾਲਵੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਿਰੋਜਪੁਰ, ਫਾਜ਼ਲਿਕਾ ਅਤੇ ਫਰਦੀਕੋਟ ਜ਼ਿਲ੍ਹਿਆਂ ਦਾ ਯੂਥ ਵਿੰਗ ਵਿੱਚ ਨੌਂਜਵਾਨਾਂ ਨੂੰ ਵੱਧ ਤੋਂ ਵੱਧ ਸਰਗਰਮ ਕਰਨ ਅਤੇ ਯੂਥ ਵਿੰਗ ਦੀ ਬੂਥ ਲੈਵਲ ਤੱਕ ਜਥੇਬੰਦੀ ਬਣਾਉਣ ਲਈ ਅਬਜਰਵਰ ਲਗਾਇਆ ਗਿਆ।
ਸ. ਝਿੰਜਰ ਨੇ ਦੱਸਿਆ ਕਿ ਯੂਥ ਵਿੰਗ ਦੇ ਜਿਹਨਾਂ ਮਿਹਨਤੀ ਨੌਂਜਵਾਨਾਂ ਨੂੰ ਵਿੰਗ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ.ਸੁਰਿੰਦਰ ਸਿੰਘ ਬੱਬੂ ਫਿਰੋਜ਼ਪੁਰ, ਸ: ਸੁਖਜਿੰਦਰ ਸਿੰਘ ਸੋਨੂੰ ਲੰਗਾਹ ਗੁਰਦਾਸਪੁਰ, ਸ. ਰਖਬਿੰਦਰ ਸਿੰਘ ਗਾਬੜੀਆ ਲੁਧਿਆਣਾ, ਸ ਬਬਰੀਕ ਸਿੰਘ ਬਿੱਕਾ ਰੋਮਾਣਾ, ਸ. ਜਸਕਰਨ ਸਿੰਘ ਦਿਓਲ, ਐਡ. ਰਾਜਕਮਲ ਸਿੰਘ ਗਿੱਲ ਨਕੋਦਰ, ਸ. ਸਰਤਾਜ ਸਿੰਘ ਤਾਜੀ ਫਾਜ਼ਿਲਕਾ, ਸ.ਕੰਵਰਜੀਤ ਸਿੰਘ ਜੱਗੀ ਪਾਇਲ, ਸ.ਪਰਮਿੰਦਰ ਸਿੰਘ ਸੋਮਲ ਬੱਸੀ ਪਠਾਣਾ, ਸ.ਹਰਪ੍ਰੀਤ ਸਿੰਘ ਰਿਚੀ, ਸ.ਗੁਰਪ੍ਰੀਤ ਸਿੰਘ ਚਾਹਲ ਮਾਨਸਾ, ਕੁਲਵਿੰਦਰ ਸ਼ਰਮਾ ਕਿੰਦਾ ਲੁਧਿਆਣਾ, ਸ. ਕਮਲਜੀਤ ਸਿੰਘ ਗਿੱਲ ਅਮਲੋਹ, ਐਡ. ਕਿਰਨਪ੍ਰੀਤ ਸਿੰਘ ਮੋਨੂੰ ਅੰਮ੍ਰਿਤਸਰ, ਸ.ਗੁਰਪ੍ਰੀਤ ਸਿੰਘ ਵਡਾਲੀ ਅੰਮ੍ਰਿਤਸਰ, ਸ.ਅਵਨੀਤ ਸਿੰਘ ਢੀਂਡਸਾ , ਸ.ਰਮਨਦੀਪ ਸਿੰਘ ਦਿੱਲੀ, ਸ: ਸਾਹਿਬਜੀਤ ਸਿੰਘ ਬਿੰਦਰਾ ਦਿੱਲੀ, ਸ.ਹਰਜਿੰਦਰ ਸਿੰਘ ਕਾਲਾ ਜਲਾਲਾਬਾਦ, ਸ. ਸੁਖਜੀਤ ਸਿੰਘ ਮਾਹਲਾ ਬਾਘਾ ਪੁਰਾਣਾ, ਸ.ਜਗਦੀਪ ਸਿੰਘ ਲਹਿਲ ਪਾਇਲ, ਸ.ਪ੍ਰਹਿਲਾਦ ਸਿੰਘ ਕੋਟਲਾ ਅਜਨੇਰ, ਸ. ਹਰਜਿੰਦਰ ਸਿੰਘ ਬਲੌਂਗੀ, ਸ. ਜਸਪ੍ਰੀਤ ਸਿੰਘ ਸੋਨੀ ਬੜੀ ਮੋਹਾਲੀ, ਸ.ਹਰਕੰਵਲ ਸਿੰਘ ਬਿੱਟੂ ਚੁੰਨੀ, ਸ. ਰਮਨਦੀਪ ਸਿੰਘ ਥਿਆੜਾ ਨਵਾਂਸ਼ਹਿਰ, ਸ. ਸੁਖਵੀਰ ਸਿੰਘ ਕਲਵਾਂ ਰੂਪਨਗਰ, ਸ: ਗੁਰਦੀਪ ਸਿੰਘ ਟੋਡਰਪੁਰ, ਸ.ਜਗਮੀਤ ਸਿੰਘ ਨਾਨਕਪੁਰਾ, ਸ.ਜੈਸਰਥ ਸਿੰਘ ਸੰਧੂ ਜਲਾਲਾਬਾਦ, ਸ. ਸਤਨਾਮ ਸਿੰਘ ਕੈਲੇ ਲੁਧਿਆਣਾ, ਕੰਵਰ ਨਵਦੀਪ ਸਿੰਘ ਮੌੜ, ਸ. ਕੁਲਵਿੰਦਰ ਸਿੰਘ ਸੇਮਾ ਅਤੇ ਸ. ਸੁਰਿੰਦਰ ਸਿੰਘ ਛਿੰਦਾ ਕਰਤਾਰਪੁਰ ਦੇ ਨਾਮ ਸ਼ਾਮਲ ਹਨ।