ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ’ਚ 32 ਵਿਦਿਆਰਥੀ ਤੇ ਇਕ ਅਧਿਆਪਕ ਨਿਕਲਿਆ ਕੋਰੋਨਾ ਪਾਜ਼ੇਟਿਵ
Tuesday, Nov 30, 2021 - 07:06 PM (IST)
![ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ’ਚ 32 ਵਿਦਿਆਰਥੀ ਤੇ ਇਕ ਅਧਿਆਪਕ ਨਿਕਲਿਆ ਕੋਰੋਨਾ ਪਾਜ਼ੇਟਿਵ](https://static.jagbani.com/multimedia/2021_11image_19_06_246740795untitled66666555667788.jpg)
ਹੁਸ਼ਿਆਰਪੁਰ (ਬਿਊਰੋ)-ਹੁਸ਼ਿਆਰਪੁਰ ’ਚ ਇਕ ਹੀ ਸਰਕਾਰੀ ਸਕੂਲ ਦੇ 32 ਵਿਦਿਆਰਥੀ ਤੇ ਇਕ ਅਧਿਆਪਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਪੰਜਾਬ-ਹਿਮਾਚਲ ਸਰਹੱਦ ’ਤੇ ਪੈਂਦੇ ਪਿੰਡ ਪਲਹਾੜ ਦੇ ਇਕ ਸਰਕਾਰੀ ਸਕੂਲ ’ਚ ਪੜ੍ਹਦੇ ਇਹ ਬੱਚੇ ਹਿਮਾਚਲ ਪ੍ਰਦੇਸ਼ ਦੇ ਇਕ ਕਸਬੇ ਤੋਂ ਰੋਜ਼ਾਨਾ ਸਕੂਲ ਆਉਣ ਵਾਲੇ ਆਪਣੇ ਇਕ ਅਧਿਆਪਕ ਦੇ ਸੰਪਰਕ ’ਚ ਆਉਣ ਤੋਂ ਬਾਅਦ ਪਾਜ਼ੇਟਿਵ ਆਏ ਹਨ। ਕੁਝ ਦਿਨ ਪਹਿਲਾਂ ਇਸ ਅਧਿਆਪਕ ’ਚ ਕੋਰੋਨਾ ਦੇ ਲੱਛਣ ਪਾਏ ਗਏ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਵੱਲੋਂ PM ਮੋਦੀ ਨੂੰ ਲਿਖੀ ਚਿੱਠੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ
ਇਸ ਦੇ ਆਧਾਰ ’ਤੇ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਦੇ ਸੈਂਪਲ ਲਏ ਤਾਂ 32 ਵਿਦਿਆਰਥੀ ਅਤੇ ਇਕ ਹੋਰ ਅਧਿਆਪਕ ਕੋਰੋਨਾ ਪਾਜ਼ੇਟਿਵ ਨਿਕਲਿਆ। ਜਦੋਂ ਇਨ੍ਹਾਂ ਬੱਚਿਆਂ ਦੇ ਸੰਪਰਕ ’ਚ ਆਏ ਅਧਿਆਪਕਾਂ ਅਤੇ ਲੋਕਾਂ ਦੀ ਵੀ ਜਾਂਚ ਕੀਤੀ ਗਈ ਤਾਂ ਪਾਜ਼ੇਟਿਵ ਲੋਕਾਂ ਦੀ ਕੁਲ ਗਿਣਤੀ 100 ਨੂੰ ਪਾਰ ਕਰ ਗਈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ