ਜ਼ਿਲ੍ਹਾ ਬਰਨਾਲਾ 'ਚ ਫਿਰ ਤੋਂ ਹੋਇਆ 'ਕੋਰੋਨਾ' ਬਲਾਸਟ, 32 ਕੇਸ ਆਏ ਸਾਹਮਣੇ

07/31/2020 3:24:55 PM

ਬਰਨਾਲਾ (ਵਿਵੇਕ ਸਿੰਧਵਾਨੀ) : ਜ਼ਿਲ੍ਹਾ ਬਰਨਾਲਾ 'ਚ ਅੱਜ ਫਿਰ ਤੋਂ ਕੋਰੋਨਾ ਬਲਾਸਟ ਹੋਇਆ। ਜ਼ਿਲ੍ਹੇ 'ਚ ਅੱਜ ਕੁੱਲ 32 ਕੇਸ ਸਾਹਮਣੇ ਆਏ ਹਨ। 32 ਕੇਸਾਂ 'ਚ 8 ਕੇਸ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ। ਪਿਛਲੇ ਇਕ ਹਫਤੇ ਤੋਂ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਵੀ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਵਧ ਰਹੇ ਕੇਸਾਂ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਖੌਫ ਪਾਇਆ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ 223 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਗਈ ਹੈ ਜਦੋਂ ਕਿ 110 ਕੇਸ ਐਕਟਿਵ ਹਨ। ਇੱਥੇ ਰਾਹਤ ਦੀ ਗੱਲ ਇਹ ਹੈ ਕਿ 78 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਜਾ ਚੁੱਕੇ ਹਨ ਜਦੋਂਕਿ 3 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਰੈਫਰ ਕੀਤੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼

ਨਗਰ ਕੌਂਸਲ ਕਰ ਰਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ : ਰਘੁਬੀਰ ਪ੍ਰਕਾਸ਼
ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਘੁਬੀਰ ਪ੍ਰਕਾਸ਼ ਗਰਗ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਪਰ ਨਗਰ ਕੌਂਸਲ ਵਲੋਂ ਸ਼ਹਿਰ 'ਚ ਸੈਨੇਟਾਈਜੇਸ਼ਨ ਤੱਕ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਕਿਹਾ ਕਿ ਪਹਿਲੇ 4 ਮਹੀਨਿਆਂ 'ਚ ਇੰਨੇ ਕੇਸ ਨਹੀਂ ਆਏ, ਜਿੰਨੇ ਸਿਰਫ਼ ਜੁਲਾਈ ਮਹੀਨੇ 'ਚ ਆਏ ਹਨ। ਉਨ੍ਹਾਂ ਕਿਹਾ ਕਿ ਸ਼ੁਰੁਆਤੀ ਦਿਨਾਂ 'ਚ ਤਾਂ ਨਗਰ ਕੌਂਸਲ ਵਲੋਂ ਟਰੈਕਟਰ ਰਾਹੀ ਸ਼ਹਿਰ 'ਚ ਸੈਨੇਟਾਈਜੇਸ਼ਨ ਕਰਵਾਈ ਜਾਂਦੀ ਰਹੀ ਹੈ ਪਰ ਹੁਣ ਜਦੋਂ ਕੇਸ ਵੱਧ ਗਏ ਹਨ ਤਾਂ ਹੁਣ ਛੋਟੀ ਜਿਹੀ ਢੋਲੀ ਨਾਲ ਹੀ ਸਪਰੇਅ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਵਾਰਡ ਨੰਬਰ 24 'ਚ ਗਲੀ ਨੰਬਰ 5 'ਚ ਹੀ 5 ਕੇਸ ਪਾਜ਼ੇਟਿਵ ਆ ਚੁਕੇ ਹਨ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਿਰਫ਼ ਢੋਲੀ ਨਾਲ ਸਪਰੇਅ ਕਰਵਾ ਕੇ ਹੀ ਖ਼ਾਨਾ ਪੂਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਾਈਵ ਪ੍ਰੋਗਰਾਮ 'ਚ ਵੀ ਇਹ ਮੁੱਦਾ ਚੁੱਕਿਆ ਜਾਵੇਗਾ। 

ਕਿਹੜੇ-ਕਿਹੜੇ ਮਰੀਜ਼ ਆਏ ਕੋਰੋਨਾ ਪਾਜ਼ੇਟਿਵ

ਮਰੀਜ਼ 

ਵਾਸੀ 
ਜਤਿੰਦਰ ਸਿੰਘ     ਜ਼ਿਲ੍ਹਾ ਜੇਲ੍ਹ ਬਰਨਾਲਾ
ਸੁਖਵੀਰ ਸਿੰਘ           ਜ਼ਿਲ੍ਹਾ ਜੇਲ੍ਹ ਬਰਨਾਲਾ
ਸਿਕੰਦਰ ਸਿੰਘ     ਜ਼ਿਲ੍ਹਾ ਜੇਲ੍ਹ ਬਰਨਾਲਾ
ਹਰਸ਼ਪ੍ਰੀਤ ਸਿੰਘ     ਜ਼ਿਲ੍ਹਾ ਜੇਲ੍ਹ ਬਰਨਾਲਾ
ਕਰਨਵੀਰ ਗੋਇਲ     ਜ਼ਿਲ੍ਹਾ ਜੇਲ੍ਹ ਬਰਨਾਲਾ
ਅਵਤਾਰ ਸਿੰਘ     ਜ਼ਿਲ੍ਹਾ ਜੇਲ੍ਹ ਬਰਨਾਲਾ
ਗੁਰਪ੍ਰੀਤ ਸਿੰਘ     ਜ਼ਿਲ੍ਹਾਜੇਲ੍ਹ ਬਰਨਾਲਾ
ਮਨਦੀਪ ਸਿੰਘ   ਜ਼ਿਲ੍ਹਾ ਜੇਲ੍ਹ ਬਰਨਾਲਾ
ਚਿੰਤੀ ਦੇਵੀ     ਆਸਥਾ ਕਲੋਨੀ
ਰੋਹਿਤ ਗੋਇਲ     ਹੰਡਿਆਇਆ ਬਾਜ਼ਾਰ ਬਰਨਾਲਾ
ਡਾ. ਹੇਮ ਰਾਜ ਐਮ ਸੀ   ਲੱਖੀ ਕਾਲੋਨੀ ਬਰਨਾਲਾ
ਅਵਨੀਸ਼ ਚੰਦ ਜੋਸ਼ੀ     ਸ਼ਕਤੀ ਨਗਰ ਬਰਨਾਲਾ
ਯਸ਼ਪਾਲ ਕੌਰ       ਸ਼ਕਤੀ ਨਗਰ ਗਲੀ ਨੰਬਰ 4 ਬਰਨਾਲਾ
ਗੁਰਦੀਪ ਸਿੰਘ    ਛੀਨੀਵਾਲ ਖੁਰਦ
ਰਣਜੀਤ ਸਿੰਘ     ਸੰਦਨਪੁਰ ਜ਼ਿਲ੍ਹਾ ਪਟਿਆਲਾ
ਪ੍ਰਵੀਨ ਕੁਮਾਰ     ਫਰਵਾਹੀ ਬਾਜ਼ਾਰ ਬਰਨਾਲਾ
ਕਮਲਾ ਦੇਵੀ     ਫਰਵਾਹੀ ਬਾਜ਼ਾਰ ਬਰਨਾਲਾ
ਗੁਰਪ੍ਰੀਤ ਸਿੰਘ   ਭਦੌੜ ਵਿਧਾਤਾ ਰੋਡ
ਸੁਰਿੰਦਰਪਾਲ ਬਾਂਸਲ   ਲੱਖੀ ਕਲੋਨੀ
ਭੁਵਨੇਸ਼ ਜਿੰਦਲ   ਸ਼ਹੀਦ ਭਗਤ ਸਿੰਘ ਨਗਰ
ਵਿੱਕਮ       ਵਜੀਦਕੇ ਖੁਰਦ
ਹਰਦਿਆਲ ਸਿੰਘ     ਧਨੌਲਾ
ਰਵਿੰਦਰ ਸਿੰਘ     ਤਪਾ ਮੰਡੀ
ਜਸਵੀਰ ਸਿੰਘ     ਬਰਨਾਲਾ
ਸ਼ਾਂਤੀ ਦੇਵੀ       ਸ਼ਹੀਦ ਭਗਤ ਸਿੰਘ ਨਗਰ ਬਰਨਾਲਾ
ਅਮਨਦੀਪ ਪਾਲ    ਢਿਲੋ ਨਗਰ ਬਰਨਾਲਾ 
ਨਵਦੀਪ ਗੋਇਲ     ਜੀਤਾ ਸਿੰਘ ਨਗਰ ਬਰਨਾਲਾ
ਮੰਗਲ ਸਿੰਘ       ਰਾਏਸਰ
ਮਨਜੀਤ ਕੌਰ   ਭਦੌੜ
ਗੁਰਪ੍ਰੀਤ ਸਿੰਘ   ਸ਼ਹਿਣਾ
ਭੂਰ ਸਿੰਘ       ਮੱਝੂਕੇ 
ਰਾਜੇਸ਼ ਕੁਮਾਰ     ਤਪਾ ਮੰਡੀ

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ, 22 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ








 


Anuradha

Content Editor

Related News