ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 32.44 ਲੱਖ ਠੱਗਣ ਵਾਲੇ ਨਾਮਜ਼ਦ
Monday, Aug 21, 2017 - 06:08 AM (IST)

ਮਹਿਤਪੁਰ, (ਛਾਬੜਾ)- ਪੁਲਸ ਥਾਣਾ ਮਹਿਤਪੁਰ ਨੂੰ ਸ਼ਿਕਾਇਤਕਰਤਾ ਜਗਮੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਰਜੀਆਂ ਕਲਾਂ ਨੇ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਨਾਲ ਵਿਦੇਸ਼ ਅਮਰੀਕਾ ਭੇਜਣ ਲਈ 32 ਲੱਖ 44 ਹਜ਼ਾਰ ਰੁਪਏ ਦੀ ਏਜੰਟਾਂ ਨੇ ਠੱਗੀ ਮਾਰੀ ਹੈ। ਸਥਾਨਕ ਪੁਲਸ ਨੇ ਦਵਿੰਦਰ ਕੁਮਾਰ ਪਰਾਸ਼ਰ ਪੁੱਤਰ ਰੋਸ਼ਨ ਲਾਲ, ਸਿਮਰਨ ਪਰਾਸ਼ਰ ਪਤਨੀ ਦਵਿੰਦਰ ਕੁਮਾਰ, ਅਨੀਤਾ ਰਾਣੀ ਪਤਨੀ ਜੀਵਨ ਵਾਸੀ ਜਲੰਧਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਸ਼ਿਕਾਇਤਕਰਤਾ ਮੁਤਾਬਕ ਨਾ ਤਾਂ ਉਕਤ ਵਿਅਕਤੀਆਂ ਨੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਅਮਰੀਕਾ ਭੇਜਿਆ। ਪੁਲਸ ਨੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।