ਦਰਦਨਾਕ : ਮਿੰਨੀ ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੌਰਾਨ 3 ਨੌਜਵਾਨਾਂ ਦੀ ਮੌਤ

Tuesday, Jan 18, 2022 - 09:32 AM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਕੁਹਾੜਾ-ਲੱਖੋਵਾਲ ਰੋਡ ’ਤੇ ਇਕ ਮਿੰਨੀ ਬੱਸ ਦੀ ਲਪੇਟ ’ਚ ਆਉਣ ਨਾਲ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਮੁਨੀਸ਼ ਕੁਮਾਰ (24) ਮੁੰਨਾ ਮਾਂਝੀ (27) ਅਤੇ ਮਦਨ ਲਾਲ (21) ਸਾਰੇ ਵਾਸੀ ਯੂ. ਪੀ. ਵਜੋਂ ਹੋਈ ਹੈ। ਮ੍ਰਿਤਕ ਮੁਨੀਸ਼ ਕੁਮਾਰ ਦੇ ਭਰਾ ਪੰਕਜ ਕੁਮਾਰ ਨੇ ਕੂੰਮਕਲਾਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦੇ ਭਰਾ ਨਾਲ ਮੁੰਨਾ ਮਾਂਝੀ ਅਤੇ ਮਦਨ ਲਾਲ ਲੱਖੋਵਾਲ ਰੋਡ ’ਤੇ ਸਥਿਤ ਪ੍ਰਾਈਵੇਟ ਮਿੱਲ ’ਚ ਕੰਮ ਕਰਦੇ ਸਨ, ਜੋ ਕਿ ਮੋਟਰਸਾਈਕਲ ’ਤੇ ਸਵਾਰ ਹੋ ਲੱਖੋਵਾਲ ਵਿਖੇ ਪੈਟਰੋਲ ਪੰਪ ਤੋਂ ਤੇਲ ਪਵਾਉਣ ਗਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਵਾਪਰੀ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਅੰਗ ਖਿੱਲਰੇ ਮਿਲੇ

ਜਦੋਂ ਉਹ ਹਾਈਟੈੱਕ ਸਪੀਨਿੰਗ ਮਿੱਲ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਪ੍ਰਾਈਵੇਟ ਮਿੰਨੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਮੁਨੀਸ਼ ਤੇ ਮੁੰਨਾ ਮਾਂਝੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮਦਨ ਲਾਲ ਐਂਬੂਲੈਂਸ ਰਾਹੀਂ ਹਸਪਤਾਲ ਵਿਖੇ ਲਿਜਾਣ ਸਮੇਂ ਰਾਹ ਵਿਚ ਦਮ ਤੋੜ ਗਿਆ।

ਇਹ ਵੀ ਪੜ੍ਹੋ : ਆਸ਼ੂ ਬਾਂਗੜ ਦੇ ਅਸਤੀਫ਼ੇ ਮਗਰੋਂ 'ਆਪ' ਵੱਲੋਂ ਫਿਰੋਜ਼ਪੁਰ ਦਿਹਾਤੀ ਤੋਂ ਨਵੇਂ ਉਮੀਦਵਾਰ ਦਾ ਐਲਾਨ

ਸੂਚਨਾ ਮਿਲਦੇ ਹੀ ਕੂੰਮਕਲਾਂ ਥਾਣਾ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਹਰਮੇਸ਼ ਲਾਲ ਵੀ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਲੁਧਿਆਣਾ ਵਿਖੇ ਭਿਜਵਾ ਦਿੱਤਾ ਹੈ। ਪੁਲਸ ਵੱਲੋਂ ਮ੍ਰਿਤਕ ਮੁਨੀਸ਼ ਕੁਮਾਰ ਦੇ ਭਰਾ ਪੰਕਜ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਬੱਸ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News