ਪਟਿਆਲਾ 'ਚ ਦਰਦਨਾਕ ਹਾਦਸੇ ਨੇ ਲਈ 3 ਨੌਜਵਾਨਾਂ ਦੀ ਜਾਨ, ਘਟਨਾ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ

Tuesday, Jan 19, 2021 - 08:54 AM (IST)

ਪਟਿਆਲਾ 'ਚ ਦਰਦਨਾਕ ਹਾਦਸੇ ਨੇ ਲਈ 3 ਨੌਜਵਾਨਾਂ ਦੀ ਜਾਨ, ਘਟਨਾ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ

ਸਮਾਣਾ (ਦਰਦ) : ਇੱਥੇ ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਪਿੰਡ ਢੈਂਠਲ ਨੇੜੇ ਇਕ ਜੀਪ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ 4 ’ਚੋਂ 3 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਜਖ਼ਮੀਂ ਹੋ ਗਿਆ, ਜਿਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਧਾਰਮਿਕ ਸਥਾਨ ਦੇ ਸੇਵਾਦਾਰਾਂ ਦਾ ਘਟੀਆ ਕਾਰਾ, ਡੰਡਿਆਂ ਨਾਲ ਕੁੱਟ-ਕੁੱਟ ਮਾਰਿਆ ਕੁੱਤਾ

ਹਾਦਸੇ ਤੋਂ ਬਾਅਦ ਜੀਪ ਚਾਲਕ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਮੋਟਰਸਾਈਕਲ ਸਵਾਰ 4 ਨੌਜਵਾਨ ਪਟਿਆਲਾ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਢੈਂਠਲ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਜੀਪ ਨਾਲ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ।

ਇਹ ਵੀ ਪੜ੍ਹੋ : ਹਫ਼ਤੇ 'ਚ ਸਿਰਫ 4 ਦਿਨ ਲੱਗੇਗਾ 'ਕੋਰੋਨਾ' ਦਾ ਟੀਕਾ, ਸਾਈਡ ਇਫੈਕਟ ਬਾਰੇ ਨਹੀਂ ਆਈ ਕੋਈ ਸ਼ਿਕਾਇਤ

ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਸੜਕ ’ਤੇ ਦੂਰ-ਦੂਰ ਜਾ ਡਿੱਗੇ, ਜਿਨ੍ਹਾਂ ’ਚੋਂ 3 ਦੀ ਮੌਤ ਅਤੇ ਇਕ ਜ਼ਖ਼ਮੀਂ ਹੋ ਗਿਆ। ਹਾਦਸੇ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਦਰ ਥਾਣਾ ਸਮਾਣਾ ਦੇ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਪੁਲਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News