ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼

Friday, Jun 18, 2021 - 04:50 PM (IST)

ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼

ਮੋਗਾ (ਵਿਪਨ,ਅਜਾਦ): ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਲੰਡੇ ’ਚ 3 ਸਾਲਾ ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੁਹੱਲੇ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਬੱਚੇ ਦੇ ਪਿਤਾ ਅਤੇ ਉਸ ਦੀ ਮਤਰੇਈ ਮਾਂ ਨੇ ਹੀ ਆਪਣੇ ਬੱਚੇ ਨੂੰ ਬੁਰੀ ਤਰ੍ਹਾਂ ਮਾਰਕੁੱਟ ਕੇ ਮਾਰ ਦਿੱਤਾ। ਉੱਥੇ ਇਸ ਮਾਮਲੇ ’ਚ ਬੱਚੇ ਦੇ ਪੋਸਟਮਾਰਟਮ ਲਈ ਤਿੰਨ ਡਾਕਟਰ ਦਾ ਪੈਨਲ ਬਣਾ ਦਿੱਤਾ ਗਿਆ ਹੈ ਅਤੇ ਪੁਲਸ ਨੇ ਇਸ ਮਾਮਲੇ ’ਚ ਬੱਚੇ ਦੇ ਪਿਤਾ ਦੇ ਬਿਆਨ ’ਤੇ ਫ਼ਿਲਹਾਲ 174 ਦੀ ਕਾਰਵਾਈ ਕਰ ਦਿੱਤੀ ਹੈ।ਉੱਥੇ ਪੁਲਸ ਦਾ ਕਹਿਣਾ ਹੈ ਕਿ ਜਿਵੇਂ ਹੀ ਬੱਚੇ ਦੀ ਪੋਸਟਮਾਰਟ ਦੀ ਰਿਪੋਰਟ ਆਵੇਗੀ ਉਸ ਦੇ ਹਿਸਾਬ ਨਾਲ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ। ਮੋਗਾ ਦੇ ਸਰਕਾਰੀ ਹਸਪਤਾਲ ’ਚ ਪਿੰਡ ਦੇ ਮੁਹੱਲੇ ਦੇ ਰਹਿਣ ਵਾਲੇ ਲੋਕ ਵੀ ਪਹੁੰਚੇ ਅਤੇ ਬੀਬੀਆਂ ਦਾ ਬੱਚੇ ਦੀ ਮੌਤ ਨੂੰ ਲੈ ਕੇ ਮ੍ਰਿਤਕ ਬੱਚੇ ਦੇ ਪਿਤਾ ’ਤੇ ਗੁੱਸਾ ਫੁੱਟਿਆ।

ਇਹ ਵੀ ਪੜ੍ਹੋ: ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪ੍ਰਿੰਸੀਪਲ ਅਤੇ ਅਧਿਆਪਕ ’ਤੇ ਵੱਡੀ ਕਾਰਵਾਈ

ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਮ੍ਰਿਤਕ ਬੱਚੇ ਦੇ ਪਿਤਾ ਨੇ ਇਕ ਸਾਲ ਪਹਿਲਾਂ ਦੂਜਾ ਵਿਆਹ ਕਰਵਾਇਆ ਸੀ ਅਤੇ ਇਹ ਬੱਚਾ ਉਸ ਨੇ ਆਪਣੇ ਪਹਿਲੇ ਸਹੁਰੇ ਘਰ ਛੱਡਿਆ ਹੋਇਆ ਸੀ ਪਰ ਬੱਚੇ ਦੀ ਨਾਨੀ ਬੀਮਾਰ ਹੋਣ ਦੇ ਚੱਲਦੇ ਉਹ 2 ਮਹੀਨੇ ਪਹਿਲਾਂ ਆਪਣੇ ਪਿੰਡ ਲੈ ਆਇਆ ਅਤੇ ਉੱਥੇ ਉਸ ਦੀ ਦੂਜੀ ਪਤਨੀ ਬੱਚੇ ਨੂੰ ਰੋਜ਼ ਕੁੱਟਦੀ ਸੀ ਅਤੇ ਉਹ ਖ਼ੁਦ ਵੀ ਬੱਚੇ ਨੂੰ ਕੁੱਟਦਾ ਸੀ। ਮੁਹੱਲੇ ਦੀਆਂ ਬੀਬੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਸੌਤੇਲੀ ਮਾਂ ਬੱਚੇ ਦਾ ਸਿਰ ਵੀ ਕੰਧ ਵੀ ਮਾਰਦੀ ਸੀ ਅਤੇ ਜਦੋਂ ਉਹ ਰੋਂਦਾ ਤਾਂ ਉਸ ਦਾ ਮੂੰਹ ਬੰਦ ਕਰਵਾ ਦਿੰਦੀ ਸੀ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੱਚੇ ਦੀ ਸੌਤੇਲੀ ਮਾਂ ਨੇ ਇਸ ਬੱਚੇ ਦੇ ਪ੍ਰਾਈਵੇਟ ਪਾਰਟ ਨੂੰ ਦਬਾ ਕੇ ਬੱਚੇ ਨੂੰ ਮਾਰ ਦਿੱਤਾ। ਇਸ ਮਾਮਲੇ ’ਚ ਮ੍ਰਿਤਕ ਬੱਚੇ ਦੇ ਦਾਦੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਅਤੇ ਦੂਜੀ ਨੂੰਹ ਉਸ ਬੱਚੇ ਨੂੰ ਮਾਰਦੇ ਸਨ ਪਰ ਉਹ ਕੁੱਝ ਨਹੀਂ ਕਰ ਸਕਦਾ ਸੀ ਉਹ ਇਸ ਤੋਂ ਵੱਖ ਰਹਿੰਦੇ ਸਨ। 

PunjabKesari

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'

ਇਸ ਮਾਮਲੇ ’ਚ ਬੱਚੇ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ।ਉਸ ਨੇ ਇਕ ਸਾਲ ਪਹਿਲਾਂ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਬੱਚਾ ਛੋਟਾ ਹੋਣ ਦੇ ਚੱਲਦੇ ਉਸ ਨੂੰ ਉਸ ਨੇ ਆਪਣੇ ਪਹਿਲੇ ਸਹੁਰਿਆਂ ਦੇ ਘਰ ਛੱਡ ਦਿੱਤਾ ਸੀ,ਕਿਉਂਕਿ ਉਹ ਕੰਮ ’ਤੇ ਚਲਾ ਜਾਂਦਾ ਸੀ ਪਰ 2 ਮਹੀਨੇ ਪਹਿਲਾਂ ਬੱਚੇ ਨੂੰ ਆਪਣੇ ਕੋਲ ਲੈ ਆਇਆ।ਉਸ ਨੇ ਵੀ ਮੰਨਿਆ ਕਿ ਜਦੋਂ ਉਹ ਕੰਮ ਤੋਂ ਆਉਂਦਾ ਤਾਂ ਗੁੱਸੇ ’ਚ ਬੱਚੇ ਨੂੰ 1-2 ਥੱਪੜ ਮਾਰ ਦਿੰਦਾ,ਕਿਉਂਕਿ ਉਹ ਟਾਇਲਟ ਵੀ ’ਚ ਕਰ ਦਿੰਦਾ ਸੀ ਅਤੇ ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਦੂਜੀ ਪਤਨੀ ਬੱਚੇ ਨੂੰ ਮਾਰਦੀ ਸੀ। 

ਇਹ ਵੀ ਪੜ੍ਹੋ: ਬਠਿੰਡਾ ਦੀ ਇਸ ਬਜ਼ੁਰਗ ਬੀਬੀ ਨੂੰ ਪੰਜਾਬ ਦੀ ਵਿਰਾਸਤ ਨਾਲ ਹੈ ਅੰਤਾਂ ਦਾ ਮੋਹ, ਦੇਖੋ ਮੂੰਹੋਂ ਬੋਲਦੀਆਂ ਤਸਵੀਰਾਂ


author

Shyna

Content Editor

Related News