ਹੁਸ਼ਿਆਰਪੁਰ ਦੇ ਹਾਜੀਪੁਰ 'ਚ ਅਵਾਰਾ ਕੁੱਤਿਆਂ ਨੇ 3 ਸਾਲਾ ਬੱਚੀ ਨੂੰ ਨੋਚ-ਨੋਚ ਕੇ ਦਿੱਤੀ ਦਰਦਨਾਕ ਮੌਤ

Sunday, Mar 06, 2022 - 04:23 PM (IST)

ਹੁਸ਼ਿਆਰਪੁਰ ਦੇ ਹਾਜੀਪੁਰ 'ਚ ਅਵਾਰਾ ਕੁੱਤਿਆਂ ਨੇ 3 ਸਾਲਾ ਬੱਚੀ ਨੂੰ ਨੋਚ-ਨੋਚ ਕੇ ਦਿੱਤੀ ਦਰਦਨਾਕ ਮੌਤ

ਹਾਜੀਪੁਰ (ਜੋਸ਼ੀ)- ਇਥੋਂ ਦੇ ਬਦਵਨ ਪਿੰਡ ਦੇ ਇਕ ਨੇਪਾਲੀ ਮਜ਼ਦੂਰ ਦੀ 3 ਸਾਲ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮਾਰ ਦਿੱਤਾ। ਜਗਦੀਸ਼ ਸਿੰਘ ਵਾਸੀ ਪਿੰਡ ਬਦਵਨ ਨੇ ਦੱਸਿਆ ਕਿ ਖੇਤ ’ਚ ਮਜ਼ਦੂਰੀ ਕਰਨ ਵਾਲਾ ਨੇਪਾਲੀ ਮਜ਼ਦੂਰ ਜਨਾਰਦਨ ਅਮਰਜੀਤ ਸਿੰਘ ਪੁੱਤਰ ਭੁੱਲਾ ਸਿੰਘ ਦੀ ਹਵੇਲੀ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਅੱਜ ਜਨਾਰਦਨ ਆਪਣੀ ਪਤਨੀ ਨਾਲ ਖੇਤਾਂ ਵਿੱਚ ਕੰਮ ਕਰਨ ਗਿਆ ਸੀ ਕਿ ਇਸੇ ਦੌਰਾਨ ਪਿੰਡ ਦੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਜਨਾਦਰਨ ਦੀ 3 ਸਾਲ ਦੀ ਬੱਚੀ ਅੰਸ਼ੂ ਕੁਮਾਰੀ ਉਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਘਸੀੜਦੇ ਹੋਏ ਖੇਤਾਂ ਵਿੱਚ ਲੈ ਗਏ।

ਘਟਨਾ ਦੀ ਜਾਣਕਾਰੀ ਪਿੰਡ ਦੇ ਲੋਕਾਂ ਨੂੰ ਮਿਲੀ ਪਰ ਜਦੋਂ ਤੱਕ ਸਭ ਖੇਤਾਂ ’ਚ ਪੁਹੰਚਦੇ, ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਪ੍ਰਸ਼ਾਸਨ ਤੋਂ ਜਨਾਦਰਨ ਦੇ ਪਰਿਵਾਰ ਦੀ ਮਦਦ ਦੀ ਮੰਗ ਕਰਦੇ ਹੋਏ ਅਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ ’ਚ ਬੰਕਰਾਂ ’ਚੋਂ ਨਿਕਲੇ ਵਿਦਿਆਰਥੀ, -5 ਡਿਗਰੀ ਤਾਪਮਾਨ ’ਚ ਕੈਬ ਮੁਹੱਈਆ ਨਹੀਂ, ਭਟਕ ਰਹੇ ਨੌਜਵਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News