ਕਤਲ ਦੇ ਮਾਮਲੇ ''ਚ 3 ਨੂੰ ਉਮਰ ਕੈਦ
Wednesday, Nov 01, 2017 - 12:38 AM (IST)

ਮੋਗਾ, (ਸੰਦੀਪ)- ਜ਼ਿਲੇ 'ਚ ਸਾਲ 2015 ਵਿਚ ਪਿੰਡ ਬੱਧਨੀ ਕਲਾਂ 'ਚ ਅਣਖ ਦੀ ਖਾਤਰ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਜ਼ਿਲਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਬੀਤੀ 27 ਅਕਤੂਬਰ ਨੂੰ ਬਚਾਅ ਪੱਖ ਦੇ ਵਕੀਲ ਰੁਪਿੰਦਰ ਸਿੰਘ ਬਰਾੜ ਤੇ ਗਗਨਦੀਪ ਸਿੰਘ ਬਰਾੜ ਦੀਆਂ ਦਲੀਲਾਂ ਅਤੇ ਸਬੂਤਾਂ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਅਦਾਲਤ ਨੇ ਇਸ ਮਾਮਲੇ 'ਚ ਫੈਸਲੇ ਲਈ ਮੰਗਲਵਾਰ 31 ਅਕਤੂਬਰ ਦੀ ਤਰੀਕ ਨਿਸ਼ਚਿਤ ਕੀਤੀ ਸੀ। ਮੰਗਲਵਾਰ ਨੂੰ ਅਦਾਲਤ ਨੇ ਇਸ ਮਾਮਲੇ 'ਚ ਸੇਵਕ ਸਿੰਘ, ਗੁਰਮੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਉੱਥੇ ਹੀ ਅਦਾਲਤ ਨੇ ਇਸ ਮਾਮਲੇ 'ਚ ਸਬੂਤਾਂ ਦੀ ਘਾਟ ਕਾਰਨ ਕਮਲ ਉਰਫ ਰਾਜੂ ਨੂੰ ਬਰੀ ਕਰ ਦਿੱਤਾ ਹੈ।
ਇਹ ਸੀ ਮਾਮਲਾ
ਇਸ ਮਾਮਲੇ 'ਚ ਪੀੜਤ ਗੁਲਾਬ ਸਿੰਘ ਵੱਲੋਂ ਮਨਦੀਪ ਸਿੰਘ ਕੌਰ ਪੁੱਤਰੀ ਸੇਵਕ ਸਿੰਘ ਨਾਲ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਮਨਦੀਪ ਕੌਰ ਦੇ ਪਰਿਵਾਰ ਵਾਲੇ ਉਨ੍ਹਾਂ ਤੋਂ ਖਫਾ ਸਨ, ਜਿਨ੍ਹਾਂ ਨੇ 15 ਅਪ੍ਰੈਲ, 2015 ਨੂੰ ਗੁਲਾਬ ਸਿੰਘ ਦੀ ਆਪਣੀ ਅਣਖ ਖਾਤਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।