ਕਾਰਗਿਲ ਜੰਗ ਦੇ ਸ਼ਹੀਦ ਸੈਨਿਕਾਂ ਨੂੰ 3 ਸਿੱਖ ਰੈਜੀਮੈਂਟ ਨੇ ਦਿੱਤੀ ਸ਼ਰਧਾਂਜਲੀ

07/26/2016 5:26:12 PM

ਬਟਾਲਾ (ਬੇਰੀ, ਯੋਗੀ, ਅਸ਼ਵਨੀ) : ਕਾਰਗਿਲ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਨਮਨ ਕਰਨ ਲਈ ਮੰਗਲਵਾਰ ਨੂੰ 3 ਸਿੱਖ ਰੈਜੀਮੈਂਟ ਤਿੱਬੜੀ ਬ੍ਰਿਗੇਡ ਵਲੋਂ ਰੋਟਰੀ ਕਲੱਬ ਬਟਾਲਾ ਦੇ ਸਹਿਯੋਗ ਨਾਲ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁਖ ਤੌਰ ''ਤੇ 3 ਸਿੱਖ ਰੈਜੀਮੇਂਟ ਦੇ ਕਰਨਲ ਕੁਮਾਰ ਅੰਕੁਰ, ਸੂਬੇਦਾਰ ਮੇਜਰ ਕੰਵਲ ਸਿੰਘ, ਸੀ.ਓ ਅਕਲੇਸ਼ ਤੋਮਰ, ਐੱਸ.ਡੀ.ਐੱਮ. ਬਟਾਲਾ ਸੌਰਵ ਅਰੋੜਾ ਨੇ ਸ਼ਿਰੱਕਤ ਕੀਤੀ, ਜਦੋਂ ਕਿ ਵਿਸ਼ੇਸ਼ ਤੌਰ ''ਤੇ ਰੋਟਰੀ ਕਲੱਬ ਬਟਾਲਾ ਦੇ ਪ੍ਰਧਾਨ ਰੋਟੇਰਿਅਨ ਵਿਜੈਅੰਤ ਮਰਵਾਹ, ਰੋਟੇਰਿਅਨ ਵਿਨੋਦ ਸਚਦੇਵਾ, ਰੋਟੇਰਿਅਨ ਭੁਪਿੰਦਰ ਸਿੰਘ ਕਾਲੜਾ, ਰੋਟੇਰਿਅਨ ਮਨਮੋਹਨ ਕਪੂਰ, ਰੋਟੇਰਿਅਨ ਵਿਨੇਸ਼ ਸ਼ੁਕਲਾ, ਰੋਟੇਰਿਅਨ ਸੁਨੀਲ ਗਰਗ, ਰੋਟੇਰਿਅਨ ਸਿਮਰਤਪਾਲ ਸਿੰਘ ਵਾਲੀਆ, ਰੋਟੇਰਿਅਨ ਅੰਮ੍ਰਿਤ ਸਾਗਰ ਮਹਾਜਨ, ਰੋਟੇਰਿਅਨ ਰਾਜੇਸ਼ ਮਰਵਾਹ, ਰੋਟੇਰਿਅਨ ਰਾਜੇਸ਼ ਪੁਰੀ, ਰੋਟੇਰਿਅਨ ਮਨਮਿੰਦਰ ਸਿੰਘ, ਰੋਟੇਰਿਅਨ ਵਰਿੰਦਰ ਵਰਮਾ ਬੱਬੂ, ਰੋਟੇਰਿਅਨ ਵਿਜੈ ਵਰਮਾ, ਰੋਟੇਰਿਅਨ ਡਾ. ਆਰ.ਕੇ ਗੁਪਤਾ, ਰੋਟੇਰਿਅਨ ਦਿਨੇਸ਼ ਗੋਇਲ, ਹਰਪ੍ਰੀਤ ਸਿੰਘ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਕਰਨਲ ਕੁਮਾਰ ਅੰਕੁਰ ਨੇ ਕਿਹਾ ਕਿ ਕਾਰਗਿਲ ਜੰਗ ਨੂੰ ਵਿਜੈ ਦਿਵਸ ਦੇ ਤੌਰ ''ਤੇ ਜਾਣਿਆ ਜਾਂਦਾ ਹੇ ਅਤੇ ਇਹ ਜੰਗ ਸ਼ਹੀਦਾਂ ਦੀ ਵੀਰਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਦੁਸ਼ਮਣ ਦੀ ਨਾ-ਪਾਕ ਨਜ਼ਰ ਭਾਰਤ ਮਾਤਾ ਨੂੰ ਦੇ ਪਾਕ ਦਾਮਨ ''ਤੇ ਪਈ ਤਾਂ ਦੇਸ਼ ਦੇ ਜਾਂਬਾਜ਼ ਸੈਨਿਕਾਂ ਨੇ ਉਨ੍ਹਾਂ ਦੇ ਇਰਾਦਿਆਂ ਨੂੰ ਨਿਸਤੋਨਾਬੂਦ  ਕਰਕੇ ਉਨ੍ਹਾਂ ਦੇ ਹਮਲਿਆਂ ਦਾ ਮੂੰਹ ਤੋੜ ਜੁਆਬ ਦਿੰਤਾ। ਕਲੱਬ ਪ੍ਰਧਾਨ ਰੋਟੇਰਿਅਨ ਵਿਜੈਅੰਤ ਮਰਵਾਹਾ ਨੇ ਕਿਹਾ ਕਿ ਇਸ ਯੁੱਧ ਵਿਚ ਸੈਂਕੜੇ ਜਾਂਬਾਜ਼ ਵੀਰ ਸੈਨਿਕਾਂ ਨੇ ਆਪਣੀ ਕੁਰਬਾਨੀ ਦੇ ਕੇ ਕਾਰਗਿਲ ਦੀਆਂ ਬਰਫੀਲੇ ਪਹਾੜਾਂ ਤੋਂ ਪਾਕਿ ਸੈਨਾ ਨੂੰ ਖਦੇੜ ਕੇ ਤਿਰੰਗਾ ਲਹਿਰਾਇਆ ਸੀ, ਜਿਸਦੇ ਚਲਦਿਆਂ ਅੱਜ ਦਾ ਦਿਨ ਸ਼ਹੀਦੈ ਦੇ ਸਨਮਾਨ ਦਾ ਦਿਨ ਹੈ।
 

Babita Marhas

News Editor

Related News