ਤਿੰਨ ਪੋਲਿੰਗ ਸਟੇਸ਼ਨਾਂ ''ਤੇ ਸਿਰਫ ''ਮਹਿਲਾ ਮੁਲਾਜ਼ਮ'' ਦੇਣਗੀਆਂ ਚੋਣ ਡਿਊਟੀ

Wednesday, Apr 17, 2019 - 04:48 PM (IST)

ਤਿੰਨ ਪੋਲਿੰਗ ਸਟੇਸ਼ਨਾਂ ''ਤੇ ਸਿਰਫ ''ਮਹਿਲਾ ਮੁਲਾਜ਼ਮ'' ਦੇਣਗੀਆਂ ਚੋਣ ਡਿਊਟੀ

ਚੰਡੀਗੜ੍ਹ : ਚੰਡੀਗੜ੍ਹ ਚੋਣ ਦਫਤਰ ਨੇ ਸ਼ਹਿਰ ਦੀਆਂ ਸਾਰੀਆਂ ਸਬ-ਡਵੀਜ਼ਨਾਂ 'ਚ ਇਕ ਅਜਿਹਾ ਪੋਲਿੰਗ ਸਟੇਸ਼ਨ ਰੱਖਣ ਦਾ ਫੈਸਲਾ ਕੀਤਾ ਹੈ, ਜਿੱਥੇ ਚੋਣ ਡਿਊਟੀ 'ਚ ਸਾਰੀਆਂ ਮੁਲਾਜ਼ਮ ਔਰਤਾਂ ਹੋਣਗੀਆਂ। ਵੂਮੈਨ ਇੰਪਾਵਰਮੈਂਟ ਦੇ ਉਦੇਸ਼ ਨਾਲ ਇਹ ਫੈਸਲਾ ਕੀਤਾ ਗਿਆ ਹੈ। ਸੰਯੁਕਤ ਮੁੱਖ ਚੋਣ ਅਧਿਕਾਰੀ ਅਰਜੁਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ 'ਚ ਮਹਿਲਾ ਸਸ਼ਕਤੀਕਰਨ ਦਿਖਾਉਣ ਲਈ ਤਿੰਨ ਅਜਿਹੇ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹਨ, ਜਿੱਥੇ ਸਿਰਫ ਮਹਿਲਾ ਕਰਮਚਾਰੀਆਂ ਦੀ ਹੀ ਨਿਯੁਕਤੀ ਹੋਵੇਗੀ। ਇਸ ਨਾਲ ਨਾ ਸਿਰਫ ਔਰਤਾਂ ਵੋਟ ਪਾਉਣ ਪ੍ਰਤੀ ਪ੍ਰੇਰਿਤ ਹੋਣਗੀਆਂ, ਸਗੋਂ ਇਹ ਵੀ ਉਦੇਸ਼ ਰਹੇਗਾ ਕਿ ਔਰਤਾਂ ਹੁਣ ਹਰ ਕੰਮ 'ਚ ਜ਼ੋਰ-ਸ਼ੋਰ ਨਾਲ ਸ਼ਿਰਕਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੰਦਰਭ 'ਚ ਮੁੱਖ ਚੋਣ ਅਧਿਕਾਰੀ ਅਜੋਏ ਕੁਮਾਰ ਸਿਨਹਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ। ਹਰ ਸਬ-ਡਵੀਜ਼ਨ 'ਚ ਇਕ ਪੋਲਿੰਗ ਸਟੇਸ਼ਨ ਭਾਵ ਕੁਲ ਤਿੰਨ ਪੋਲਿੰਗ ਸਟੇਸ਼ਨਾਂ 'ਚ ਸਿਰਫ ਔਰਤਾਂ ਦੀ ਚੋਣ 'ਚ ਡਿਊਟੀ ਹੋਵੇਗੀ। 


author

Babita

Content Editor

Related News