ਸਾਈਬਰ ਕ੍ਰਾਈਮ ਦੇ ਸਾਬਕਾ ਇੰਸਪੈਕਟਰ ਸਮੇਤ 3 ਪੁਲਸ ਮੁਲਾਜ਼ਮ ਮੁਅੱਤਲ

Tuesday, Jul 02, 2024 - 01:16 PM (IST)

ਚੰਡੀਗੜ੍ਹ (ਨਵਿੰਦਰ ਸਿੰਘ) : ਐੱਸ. ਪੀ. ਸਾਈਬਰ ਕ੍ਰਾਈਮ ਕੇਤਨ ਬਾਂਸਲ ਵੱਲੋਂ ਇੱਕ ਹੁਕਮ ਜਾਰੀ ਕਰਕੇ ਚਾਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ। ਐੱਫ. ਆਈ. ਆਰ. ਨੰਬਰ 33/2022 ਪੁਲਸ ਸਟੇਸ਼ਨ ਸਾਈਬਰ ਕ੍ਰਾਈਮ 'ਚ ਸਬੂਤਾਂ ਨੂੰ ਲੁਕਾਉਣ ਅਤੇ ਲੁਕਾ ਕੇ ਮੁਲਜ਼ਮਾਂ ਨਾਲ ਮਿਲੀ-ਭੁਗਤ ਦੇ ਖ਼ੁਲਾਸੇ 'ਤੇ ਚੰਡੀਗੜ੍ਹ ਪੁਲਸ ਦੇ ਚਾਰ ਮੁਲਾਜ਼ਮਾ ਤੇ ਗਾਜ਼ ਡਿੱਗੀ ਹੈ। ਇਨ੍ਹਾਂ ਵਿਚ ਸਾਈਬਰ ਕ੍ਰਾਈਮ ਦੇ ਸਾਬਕਾ ਇੰਸਪੈਕਟਰ ਰਣਜੀਤ ਸਿੰਘ, ਐੱਸ ਆਈ. ਕ੍ਰਿਸ਼ਨ ਦੇਵ ਸਿੰਘ, ਐੱਚ. ਸੀ. ਬਹਾਦਰ ਸਿੰਘ ਅਤੇ ਐੱਚ. ਸੀ. ਰਾਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇੱਕ ਦੋਸ਼ੀ ਨੂੰ ਨੋਟਿਸ ਦੇਣ ਤੋਂ ਬਾਅਦ, ਉਨ੍ਹਾਂ ਨੇ ਉਸਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਇਸ ਤਰ੍ਹਾਂ ਦੋਸ਼ੀ ਨੂੰ ਫ਼ਾਇਦਾ ਪਹੁੰਚਾਇਆ ਅਤੇ ਲੋਕ ਹਿੱਤ ਅਤੇ ਨਿਆਂ ਨੂੰ ਨੁਕਸਾਨ ਪਹੁੰਚਾਇਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਇੱਕ ਚੀਨੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵਿਦੇਸ਼ੀ ਮੂਲ ਦੇ ਹੋਰ ਲੋੜੀਂਦੇ ਮੁਲਜ਼ਮਾਂ ਖ਼ਿਲਾਫ਼ ਅੰਤਰਰਾਸ਼ਟਰੀ ਜਾਂਚ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਖ਼ਿਲਾਫ਼ ਬਣਦੀ ਵਿਭਾਗੀ ਅਤੇ ਫ਼ੌਜਦਾਰੀ ਕਾਰਵਾਈ ਕੀਤੀ ਜਾਵੇਗੀ।
 


Babita

Content Editor

Related News