ਲੁਧਿਆਣਾ 'ਚ ਲਾਡੋਵਾਲ ਥਾਣੇ ਦੇ 3 ਮੁਲਾਜ਼ਮਾਂ ਨੂੰ ਹੋਇਆ 'ਕੋਰੋਨਾ'

Saturday, Aug 08, 2020 - 03:42 PM (IST)

ਲੁਧਿਆਣਾ 'ਚ ਲਾਡੋਵਾਲ ਥਾਣੇ ਦੇ 3 ਮੁਲਾਜ਼ਮਾਂ ਨੂੰ ਹੋਇਆ 'ਕੋਰੋਨਾ'

ਲੁਧਿਆਣਾ (ਅਨਿਲ) : ਲੁਧਿਆਣਾ 'ਚ ਦਿਨੋਂ-ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਥਾਣਾ ਲਾਡੋਵਾਲ ਦੀ ਪੁਲਸ ਦੇ 12 ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਨ੍ਹਾਂ 'ਚੋਂ ਥਾਣਾ ਪ੍ਰਭਾਰੀ ਬਲਜੀਤ ਸਿੰਘ, ਥਾਣੇਦਾਰ ਰਾਮ ਕਿਸ਼ਨ ਅਤੇ ਹੌਲਦਾਰ ਸੁਖਪਾਲ ਸਿੰਘ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਜ਼ਿਕਰਯੋਗ ਹੈ ਕਿ ਥਾਣੇ 'ਚ ਤਾਇਨਾਤ ਹੌਲਦਾਰ ਜਸਵੰਦਰ ਸਿੰਘ 3 ਅਗਸਤ ਨੂੰ ਆਪਣੇ ਘਰ ਤਰਨਤਾਰਨ ਛੁੱਟੀ 'ਤੇ ਗਿਆ ਸੀ, ਜਿੱਥੇ ਉਹ ਬੀਮਾਰ ਹੋ ਗਿਆ, ਜਿਸ ਤੋਂ ਬਾਅਦ 6 ਅਗਸਤ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਜਸਵੰਤ ਸਿੰਘ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਹੀ ਥਾਣੇ ਦੇ ਬਾਕੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਗਏ। ਫਿਲਹਾਲ ਅਜੇ ਕਈ ਪੁਲਸ ਮੁਲਾਜ਼ਮਾਂ ਦੀ ਰਿਪੋਰਟ ਆਉਣੀ ਬਾਕੀ ਹੈ।
 


author

Babita

Content Editor

Related News