ਭਿਆਨਕ ਸੜਕ ਹਾਦਸੇ ਨੇ ਪਲਾਂ ''ਚ ਵਿਛਾਏ ਮੌਤ ਦੇ ਸੱਥਰ, ਛੋਟੀ ਬੱਚੀ ਸਮੇਤ ਭੈਣ-ਭਰਾ ਦੀ ਮੌਤ (ਤਸਵੀਰਾਂ)

Tuesday, Aug 10, 2021 - 10:09 AM (IST)

ਭਿਆਨਕ ਸੜਕ ਹਾਦਸੇ ਨੇ ਪਲਾਂ ''ਚ ਵਿਛਾਏ ਮੌਤ ਦੇ ਸੱਥਰ, ਛੋਟੀ ਬੱਚੀ ਸਮੇਤ ਭੈਣ-ਭਰਾ ਦੀ ਮੌਤ (ਤਸਵੀਰਾਂ)

ਫਤਿਹਗੜ੍ਹ ਸਾਹਿਬ (ਵਿਪਨ) : ਇੱਥੇ ਸਰਹਿੰਦ-ਚੰਡੀਗੜ੍ਹ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ. ਐੱਚ. ਓ. ਮਹਿਮਾ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੌਰਾਨ 3 ਲੋਕਾਂ ਦੀ ਮੋਤ ਹੋ ਗਈ, ਜਿਨ੍ਹਾਂ ਦੀ ਪਛਾਣ ਸੰਦੀਪ ਖੰਨਾ ਵਾਸੀ ਮਨੀਮਾਜਰਾ, ਰਾਖੀ ਖੰਨਾ ਵਾਸੀ ਚੰਡੀਗੜ੍ਹ ਅਤੇ ਬੱਚੀ ਸਨਾਇਆ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਤੜਕੇ ਸਵੇਰੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਮਾਰੀ ਗੋਲੀ

PunjabKesari

ਸੰਦੀਪ ਖੰਨਾ ਆਪਣੀ ਭੈਣ ਰਾਖੀ ਖੰਨਾ ਅਤੇ ਭਾਣਜੀ ਸਨਾਇਆ ਨਾਲ ਸਕੂਟੀ 'ਤੇ ਚੰਡੀਗੜ੍ਹ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਕੋਟਲਾ ਬਿਜਵਾੜਾ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਵਰਨਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਟਿਫਨ ਬੰਬ ਮਿਲਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ, DGP ਨੇ ਲੋਕਾਂ ਨੂੰ ਕੀਤੀ ਅਪੀਲ (ਤਸਵੀਰਾਂ)

PunjabKesari

ਇਹ ਟੱਕਰ ਇੰਨੀ ਭਿਆਨਕ ਸੀ ਕਿ ਮੌਕੇ 'ਤੇ ਹੀ ਤਿੰਨਾਂ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕਾਂ ਦਾ ਪੋਸਟ ਮਾਰਟਮ ਕੀਤੇ ਜਾਣ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਕਾਰ ਡਰਾਈਵਰ ਅਜੇ ਫ਼ਰਾਰ ਹੈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਨੂਰਮਹਿਲ ਤੋਂ ਵੱਡੀ ਖ਼ਬਰ : ਤੜਕੇ ਸਵੇਰੇ ਘਰ 'ਚ ਵੜ ਕੇ ਗੋਲੀਆਂ ਨਾਲ ਭੁੰਨਿਆ ਨੌਜਵਾਨ, ਇਲਾਕੇ 'ਚ ਫੈਲੀ ਦਹਿਸ਼ਤ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News