ਜਵਾਹਰਪੁਰ ਦੇ 3 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ
Sunday, May 03, 2020 - 09:25 PM (IST)

ਬਨੂੜ, (ਜ. ਬ.)— ਬਨੂੜ ਦੇ ਗਿਆਨ ਸਾਗਰ ਹਸਪਤਾਲ 'ਚ ਇਲਾਜ ਅਧੀਨ 3 'ਕੋਰੋਨਾ' ਪੀੜਤਾਂ ਨੇ ਜੰਗ ਜਿੱਤ ਲਈ ਹੈ। ਇਹ ਤਿੰਨੋਂ ਮਰੀਜ਼ ਪਿੰਡ ਜਵਾਹਰਪੁਰ (ਡੇਰਾਬੱਸੀ) ਦੇ ਵਸਨੀਕ ਹਨ। ਇਨ੍ਹਾਂ ਦੀਆਂ 2 ਵਾਰ ਰਿਪੋਰਟਾਂ ਨੈਗੇਟਿਵ ਆਉਣ ਮਗਰੋਂ ਅੱਜ ਇਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸ. ਪੀ. ਐੱਸ. ਗੁਰਾਇਆ ਨੇ ਦੱਸਿਆ ਕਿ ਇਨ੍ਹਾਂ ਨੂੰ ਘਰ ਭੇਜਣ ਦੀ ਥਾਂ ਮੋਹਾਲੀ ਦੇ ਸੈਕਟਰ-70 'ਚ ਬਣਾਏ 'ਇਕਾਂਤਵਾਸ ਕੇਂਦਰ' ਵਿਖੇ ਭੇਜਿਆ ਗਿਆ ਹੈ।