ਡਰਾਈਵਰ ਦੀ ਅੱਖ ਲੱਗਣ ਨਾਲ, ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ

Tuesday, Nov 29, 2022 - 02:22 AM (IST)

ਡਰਾਈਵਰ ਦੀ ਅੱਖ ਲੱਗਣ ਨਾਲ, ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ

ਫਿਲੌਰ (ਭਾਖੜੀ) : ਅੱਜ ਸਵੇਰੇ ਇੱਥੇ 11 ਵਜੇ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਉਸ ’ਚ ਪੂਰੀ ਗਲਤੀ ਇਗਜ਼ਾਈਲੋ ਕਾਰ ਦੇ ਚਾਲਕ ਦੀ ਸੀ, ਜਿਸ ਦਾ ਖਮਿਆਜ਼ਾ ਪਰਿਵਾਰ ਨੂੰ 2 ਜਾਨਾਂ ਗੁਆ ਕੇ ਭੁਗਤਣਾ ਪਿਆ। ਜ਼ਖਮੀ ਡਰਾਈਵਰ ਨੇ ਦੱਸਿਆ ਕਿ ਇਕ ਤਾਂ ਬੀਮਾਰ ਹੋਣ ਕਾਰਨ ਉਸ ਦੇ ਸਰੀਰ ਦੇ ਸੈੱਲ ਘੱਟ ਹੋ ਗਏ ਸਨ, ਜਿਸ ਕਾਰਨ ਉਸ ਨੂੰ ਥਕਾਵਟ ਹੋ ਗਈ ਅਤੇ ਉੁਸ ਨੂੰ ਨੀਂਦ ਆ ਗਈ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਨੀਂਦ ’ਚ ਕਦੋਂ ਉਸ ਤੋਂ ਕਾਰ ਦੀ ਰੇਸ ਜ਼ਿਆਦਾ ਦੇ ਦਿੱਤੀ ਗਈ, ਜਿਸ ਕਾਰਨ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਦੇ ਹਾਦਸਾਗ੍ਰਸਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ

ਉਸ ਨੇ ਇਹ ਵੀ ਦੱਸਿਆ ਕਿ ਇਕ ਮਹੀਨਾ ਪਹਿਲਾਂ ਵੀ ਉਸ ਦਾ ਵੱਡਾ ਹਾਦਸਾ ਹੋਇਆ ਸੀ, ਜਿਸ ਵਿਚ ਉਹ ਵਾਲ-ਵਾਲ ਬਚ ਗਿਆ। ਉਸ ਹਾਦਸੇ ’ਚ ਵੀ ਉਸ ਦੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਉਸ ਤੋਂ ਬਾਅਦ ਉਹ ਬੀਮਾਰ ਪੈ ਗਿਆ। ਹੁਣ ਬੈਂਕ ਦੀਆਂ ਕਿਸ਼ਤਾਂ ਭਰਨ ਦੇ ਚੱਕਰ ’ਚ ਉਹ ਪੂਰੀ ਤਰ੍ਹਾਂ ਸਿਹਤਮੰਦ ਨਾ ਹੋਣ ਦੇ ਬਾਵਜੂਦ ਆਪਣੀ ਕਾਰ ਨੂੰ ਟੈਕਸੀ ਦੇ ਰੂਪ ’ਚ ਚਲਾਉਣ ਲੱਗ ਪਿਆ। ਉਕਤ ਪਰਿਵਾਰ ਨੇ ਉਹ ਟੈਕਸੀ ਕਰ ਲਈ ਅਤੇ ਉਸ ਦਾ ਖਮਿਆਜ਼ਾ ਹੁਣ ਉਨ੍ਹਾਂ ਨੂੰ 3 ਕੀਮਤੀ ਜਾਨਾਂ ਗੁਆ ਕੇ ਭੁਗਤਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਕਰਜ਼ਾਈ ਪਿਓ ਦਾ ਰੂਹ ਕੰਬਾਊ ਕਾਰਾ ! ਰੋਟੀ ਲਈ ਨਹੀਂ ਸੀ ਪੈਸੇ ਤਾਂ 2 ਸਾਲਾ ਬੱਚੀ ਨੂੰ ਜ਼ੋਰ ਨਾਲ ਗਲੇ ਲਗਾ...

ਕਾਰ ਦਾ ਏਅਰਬੈਗ ਖੁੱਲ੍ਹਣ ਕਾਰਨ ਬਚੀਆਂ 2 ਜਾਨਾਂ

ਹਾਦਸੇ ਸਮੇਂ ਅੱਗੇ ਦੇ ਦੋਵੇਂ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਗੱਡੀ ਦੇ ਚਾਲਕ ਵਿਜੇ ਕੁਮਾਰ ਅਤੇ ਉਸ ਦੇ ਨਾਲ ਵਾਲੀ ਸੀਟ ’ਤੇ ਬੈਠੇ ਕੁਲਵਿੰਦਰ ਸਿੰਘ ਦੀਆਂ ਜਾਨਾਂ ਬਚ ਗਈਆਂ, ਜਦੋਂਕਿ ਉਨ੍ਹਾਂ ਦੀ ਪਿਛਲੀ ਸੀਟ ’ਤੇ ਬੈਠੀਆਂ ਦੋਵੇਂ ਔਰਤਾਂ ਆਪਣੀ ਸੀਟ ਤੋਂ ਉੱਛਲ ਕੇ ਚਾਲਕ ਦੇ ਉੱਪਰੋਂ ਹੁੰਦੀਆਂ ਹੋਈਆਂ ਕਾਰ ਦੇ ਅਗਲੇ ਹਿੱਸੇ ’ਚ ਫਸ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News