ਲਾਟਰੀ ਦੀ ਆੜ ''ਚ ਸੱਟੇਬਾਜ਼ੀ ਕਰਦੇ 3 ਕਾਬੂ
Wednesday, Aug 09, 2017 - 07:01 PM (IST)

ਹੁਸ਼ਿਆਰਪੁਰ(ਅਸ਼ਵਨੀ)— ਪੁਲਸ ਨੇ ਲਾਟਰੀ ਦੀ ਆੜ 'ਚ ਸੱਟੇਬਾਜੀ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਫੜੋ-ਫੜੀ ਤੇਜ਼ ਕਰ ਦਿੱਤੀ ਹੈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸੱਟੇਬਾਜੀ ਦਾ ਧੰਦਾ ਕਰਦੇ 3 ਵਿਅਕਤੀਆਂ ਨੂੰ ਜੂਆ ਐਕਟ ਦੀ ਧਾਰਾ 13-ਏ, 3-67 ਤਹਿਤ ਗ੍ਰਿਫਤਾਰ ਕੀਤਾ ਹੈ। ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਲਾਟਰੀ ਦੀ ਆੜ 'ਚ ਸੱਟੇਬਾਜੀ ਦਾ ਧੰਦਾ ਕਰਨ ਦੇ ਦੋਸ਼ 'ਚ ਲਕਸ਼ਮੀ ਮਾਰਕੀਟ 'ਚ ਛਾਪੇਮਾਰੀ ਕਰਕੇ ਮਨੋਹਰ ਲਾਲ ਪੁੱਤਰ ਗੁਰਦੇਵ ਲਾਲ ਵਾਸੀ ਪ੍ਰੇਮਗੜ੍ਹ ਦੇ ਕਬਜੇ ਵਿਚੋਂ 1830 ਰੁਪਏ ਦੀ ਨਕਦੀ ਅਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਗਈਆਂ। ਜਦਕਿ ਰਾਜ ਕੁਮਾਰ ਪੁੱਤਰ ਅਜੀਤ ਰਾਮ ਦੇ ਕਬਜੇ 'ਚੋਂ 920 ਰੁਪਏ ਦੀ ਰਾਸ਼ੀ ਅਤੇ ਪਰਚੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਉਮਾ ਸ਼ੰਕਰ ਦੇ ਕਬਜੇ 'ਚੋਂ 850 ਰੁਪਏ ਦੀ ਨਕਦੀ ਅਤੇ ਪਰਚੀਆਂ ਬਰਾਮਦ ਕੀਤੀਆਂ ਗਈਆਂ।