ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਾ ਕਰਾਉਣ ''ਤੇ 3 ਮਕਾਨ ਮਾਲਕ ਗ੍ਰਿਫਤਾਰ
Monday, Jul 22, 2019 - 04:19 PM (IST)

ਚੰਡੀਗੜ੍ਹ (ਸੁਸ਼ੀਲ) : ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਾ ਕਰਵਾਉਣ 'ਤੇ ਪੁਲਸ ਨੇ ਵੱਖ-ਵੱਖ ਸੈਕਟਰਾਂ 'ਚ 3 ਮਕਾਨ ਮਾਲਕਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਉਨ੍ਹਾਂ ਖਿਲਾਫ ਡੀ. ਸੀ. ਦੇ ਹੁਕਮਾਂ ਦੀ ਉਲੰਗਣਾ ਕਰਨ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਬਾਅਦ 'ਚ ਜ਼ਮਾਨਤ 'ਤੇ ਛੱਡ ਦਿੱਤਾ। ਸੈਕਟਰ-11 ਥਾਣਾ ਪੁਲਸ ਨੇ ਸੈਕਟਰ-24 ਸਥਿਤ ਰਾਇਲ ਹੋਟਲ 'ਚ 2 ਨੌਕਰਾਂ ਦੀ ਵੈਰੀਫਿਕੇਸ਼ਨ ਨਾ ਕਰਾਉਣ 'ਤੇ ਮਾਲਕ ਮਨੀਮਾਜਰਾ ਵਾਸੀ ਵਿਜੈ ਕੁਮਾਰ 'ਤੇ ਅਤੇ ਪੀ. ਜੀ. ਆਈ. ਸਥਿਤ ਗੋਲ ਮਾਰਕਿਟ 'ਚ ਦੁਕਾਨ 'ਤੇ ਨੌਕਰ ਰੱਖਣ ਦੀ ਜਾਣਕਾਰੀ ਨਾ ਦੇਣ 'ਤੇ ਦੁਕਾਨਦਾਰ ਸਚਿਨ 'ਤੇ ਮਾਮਲਾ ਦਰਜ ਕੀਤਾ। ਇਸ ਤੋਂ ਇਲਾਵਾ ਸਾਰੰਗਪੁਰ 'ਚ ਦੁਕਾਨ ਕਿਰਾਏ 'ਤੇ ਦੇਣ 'ਤੇ ਕਿਰਾਏਦਾਰ ਦੀ ਵੈਰੀਫਿਕੇਸ਼ਨ ਨਾ ਕਰਾਉਣ 'ਤੇ ਧਨਾਸ ਵਾਸੀ ਸੁਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।