ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਤੋਂ ਚੰਗੀ ਖਬਰ, ਡਿਸਚਾਰਜ ਹੋਏ 3 ਮਰੀਜ਼

05/18/2020 7:20:43 PM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਤੋਂ ਚੰਗੀ ਖਬਰ ਆਈ ਹੈ। ਬਾਪੂਧਾਮ ਕਾਲੋਨੀ ਨਾਲ ਸਬੰਧਿਤ 3 ਕੋਰੋਨਾ ਪੀੜਤ ਮਰੀਜ਼ਾਂ ਨੂੰ ਪੀ. ਜੀ. ਆਈ. ਵੱਲੋਂ ਡਿਸਚਾਰਜ ਕਰਕੇ ਆਪੋ-ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਮਰੀਜ਼ਾਂ 'ਚ 38 ਸਾਲਾਂ ਦਾ ਇੰਦਰ ਸਿੰਘ, 19 ਸਾਲਾਂ ਦੀ ਨੇਹਾ ਸਿੰਘ ਅਤੇ 40 ਸਾਲਾ ਦਾ ਬਚੁਰਨ ਸ਼ਾਮਲ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਹੁਣ ਤੱਕ 54 ਕੋਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ।
ਇਹ ਵੀ ਦੱਸਣਯੋਗ ਹੈ ਕਿ ਸੋਮਵਾਰ ਨੂੰ ਸ਼ਹਿਰ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਕੋਰੋਨਾ ਦਾ ਗੜ੍ਹ ਬਣ ਚੁੱਕੀ ਬਾਪੂਧਾਮ ਕਾਲੋਨੀ ਨਾਲ ਹੀ ਸਬੰਧਿਤ ਹਨ। ਨਵੇਂ ਮਰੀਜ਼ਾਂ 'ਚ 29 ਸਾਲ ਦੀ ਔਰਤ, 48 ਸਾਲਾਂ ਦਾ ਪੁਰਸ਼, 26 ਸਾਲਾਂ ਦਾ ਨੌਜਵਾਨ, 60 ਸਾਲਾਂ ਦੀ ਬਜ਼ੁਰਗ ਔਰਤ ਅਤੇ 10 ਸਾਲਾਂ ਦਾ ਬੱਚਾ ਸ਼ਾਮਲ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਬਾਪੂਧਾਮ ਕਾਲੋਨੀ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 127 ਹੋ ਗਈ ਹੈ।


Babita

Content Editor

Related News