ਮੋਟਰਸਾਈਕਲ ਦਾ ਸੰਤੁਲਨ ਵਿਗੜਣ ਨਾਲ 3 ਬੱਚੇ ਜ਼ਖਮੀ
Wednesday, Aug 09, 2017 - 12:01 PM (IST)

ਬਟਾਲਾ(ਬੇਰੀ, ਸੈਂਡੀ)-ਅੱਜ ਪਿੰਡ ਸੰਗਤਪੁਰਾ ਵਿਖੇ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਨਾਲ 3 ਬੱਚਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੇਸ਼ ਮਸੀਹ ਵਾਸੀ ਕੁੰਦਰ ਨੇ ਦੱਸਿਆ ਕਿ ਮੇਰਾ ਲੜਕਾ ਰੋਹਿਤ ਆਪਣੀ ਮਾਤਾ ਦੇ ਨਾਲ ਮਾਸੀ ਘਰ ਪਿੰਡ ਸੰਗਤਪੁਰਾ ਗਿਆ ਸੀ ਅਤੇ ਉਹ ਸੜਕ 'ਤੇ ਖੜਾ ਸੀ ਕਿ ਉਥੋਂ ਲੰਘ ਰਹੇ ਇਕ ਮੋਟਰਸਾਈਕਲ ਸਵਾਰ ਜੋ ਆਪਣੀਆਂ ਦੋ ਛੋਟੀਆਂ ਭੈਣਾਂ ਹਰਪ੍ਰੀਤ ਕੌਰ ਅਤੇ ਜਗਦੀਪ ਕੌਰ ਨੂੰ ਸਕੂਲ ਛੱਡਣ ਜਾ ਰਿਹਾ ਸੀ ਕਿ ਅਚਾਨਕ ਉਸਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ 'ਤੇ ਡਿੱਗ ਪਏ ਤੇ ਮੇਰੇ ਲੜਕੇ ਰੋਹਿਤ ਨੂੰ ਮੋਟਰਸਾਈਕਲ ਦੀ ਟੱਕਰ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ, ਜਦਕਿ ਮੋਟਰਸਾਈਕਲ ਸਵਾਰ ਅਤੇ ਉਸਦੀਆਂ ਛੋਟੀਆਂ ਭੈਣਾਂ ਵੀ ਜ਼ਖਮੀ ਹੋ ਗਈਆਂ।