ਛੱਪੜ ''ਚ ਡੁੱਬਣ ਕਾਰਨ 3 ਬੱਚਿਆਂ ਦੀ ਮੌਤ
Saturday, Aug 03, 2019 - 06:41 PM (IST)

ਮੂਨਕ,(ਵਰਤੀਆ): ਸ਼ਹਿਰ ਦੇ ਸਬ ਡਵੀਜ਼ਨ ਟੋਹਾਣਾ (ਹਰਿਆਣਾ ) ਦੇ ਪਿੰਡ ਦਿਵਾਣਾ ਤੋਂ ਬਾਹਰ ਪੈਂਦੇ ਇਕ ਬਰਸਾਤੀ ਪਾਣੀ ਦੇ ਛੱਪੜ 'ਚ ਤਿੰਨ ਬੱਚਿਆਂ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਜਿਸ ਨੂੰ ਲੈ ਕੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ।
ਜਾਣਕਾਰੀ ਮੁਤਾਬਕ ਪਿੰਡ ਦਿਵਾਣਾ ਦੇ ਲਵਲੀ (13) ਪੁਤਰ ਰੇੜਾ ਰਾਮ, ਬਾਦਲ (14) ਪੁੱਤਰ ਸੁਰਿੰਦਰ ਕੁਮਾਰ ਤੇ ਸੰਕਰ (12) ਪੁੱਤਰ ਰਿੰਕੂ ਇਹ ਤਿੰਨੇ ਬੱਚੇ ਆਪਣੇ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬਰਸਾਤੀ ਪਾਣੀ ਨਾਲ ਭਰੇ ਇਕ ਛੱਪੜ 'ਚ ਨਹਾ ਰਹੇ ਸਨ । ਅਚਾਨਕ ਛੱਪੜ ਦੀ ਡੂੰਘਾਈ ਤੇ ਦਲਦਲ ਹੋਣ ਦੇ ਕਾਰਨ ਉਕਤ ਤਿੰਨੋਂ ਬੱਚੇ ਛੱਪੜ ਦੇ ਪਾਣੀ 'ਚ ਡੁੱਬ ਗਏ। ਇਸ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਕਾਫੀ ਗਿਣਤੀ 'ਚ ਲੋਕਾਂ ਨੇ ਜਾ ਕੇ ਇਨ੍ਹਾਂ ਤਿੰਨੇ ਬੱਚਿਆਂ ਨੂੰ ਪਾਣੀ 'ਚੋ ਕੱਢਿਆ ਪਰ ਉਸ ਸਮੇਂ ਤੱਕ ਇਹ ਤਿੰਨਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ ਪਰ ਫਿਰ ਵੀ ਇਨ੍ਹਾਂ ਨੂੰ ਇਲਾਜ ਲਈ ਟੋਹਾਣਾ ਦੇ ਇਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ । ਜਿੱਥੇ ਡਾਕਟਰਾ ਨੇ ਤਿੰਨਾਂ ਬੱਚਿਆਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਇਸ ਸਬੰਧੀ ਥਾਣਾ ਜਾਖਲ (ਹਰਿਆਣਾ ) ਦੇ ਮੁਖੀ ਅਵਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਤਿੰਨੇ ਬਚਿਆਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।