'ਆਟੋ ਗੈਂਗ' ਦੇ ਮੈਂਬਰਾਂ ਨੂੰ ਮਹਿੰਗੀ ਪਈ ਲੁੱਟ, ਚੜ੍ਹੇ ਸਵਾਰੀਆਂ ਦੇ ਹੱਥੇ (ਵੀਡੀਓ)

Tuesday, Jul 23, 2019 - 04:25 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਆਟੋ ਗੈਂਗ ਦੇ 3 ਮੈਂਬਰ ਮੰਗਲਵਾਰ ਨੂੰ ਸਵਾਰੀਆਂ ਨੇ ਦਬੋਚ ਲਏ ਅਤੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਆਟੋ 'ਚ ਬੈਠ ਕੇ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ ਅਤੇ ਆਟੋ 'ਚ ਪਹਿਲਾਂ ਹੀ 3 ਸਵਾਰੀਆਂ ਅਤੇ 2 ਆਟੋ ਚਾਲਕ ਬੈਠੇ ਸਨ, ਜਿਨ੍ਹਾਂ ਨੇ ਪੀੜਤ ਦੇ ਬੈਗ 'ਚੋਂ 47 ਹਜ਼ਾਰ ਰੁਪਏ ਚੋਰੀ ਕਰ ਲਏ। ਵਿਅਕਤੀ ਵਲੋਂ ਰੌਲਾ ਪਾਉਣ 'ਤੇ ਦੂਜੀਆਂ ਸਵਾਰੀਆਂ ਨੇ ਉਕਤ ਤਿੰਨਾਂ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਸ ਨੇ ਤਿੰਨਾਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਤੋਂ ਬਾਅਦ ਹਰ ਕੋਈ ਆਟੋ ਚਾਲਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲਈ ਮਜਬੂਰ ਹੋ ਜਾਵੇਗਾ।


author

Babita

Content Editor

Related News