ਬਠਿੰਡਾ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 1 ਕੁਇੰਟਲ 60 ਕਿੱਲੋ ਚਾਂਦੀ ਦੇ ਗਹਿਣਿਆਂ ਤੇ ਗੱਡੀ ਸਣੇ 3 ਕੀਤੇ ਕਾਬੂ
Saturday, Jun 22, 2024 - 03:21 AM (IST)
ਬਠਿੰਡਾ (ਵਰਮਾ)- ਮਹਾਰਾਸ਼ਟਰ ਤੋਂ ਲਿਆਂਦੇ ਚਾਂਦੀ ਦੇ ਗਹਿਣਿਆਂ ਦੀ ਖੇਪ ਨੂੰ ਪੁਲਸ ਨੇ ਡੂਮਵਾਲੀ ਬੈਰੀਅਰ ’ਤੇ ਲਗਾਏ ਅੰਤਰਰਾਜੀ ਨਾਕੇ ਦੌਰਾਨ ਕਾਬੂ ਕੀਤਾ। ਮਹਾਰਾਸ਼ਟਰ ਨੰਬਰ ਵਾਲੀ ਕਾਰ ’ਚੋਂ ਇਕ ਕੁਇੰਟਲ 60 ਕਿਲੋ ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ। ਕਾਰ ਸਵਾਰ ਉਕਤ ਗਹਿਣਿਆਂ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਜਿਸ ਤੋਂ ਬਾਅਦ ਪੁਲਸ ਨੇ ਉਕਤ ਗਹਿਣੇ ਆਪਣੇ ਕਬਜ਼ੇ ’ਚ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੇ। ਆਮਦਨ ਕਰ ਵਿਭਾਗ ਨੇ ਇਸ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਥਰਾਲਾ ਪੁਲਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਦੀਪਕ ਪਾਰੀਕ ਦੀਆਂ ਹਦਾਇਤਾਂ ’ਤੇ ਪੁਲਸ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਸਰਹੱਦ ’ਤੇ ਨਾਕਾਬੰਦੀ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਨਾਕਾਬੰਦੀ ਦੌਰਾਨ ਪੁਲਸ ਟੀਮ ਨੇ ਇਕ ਮਹਾਰਾਸ਼ਟਰ ਨੰਬਰ ਦੀ ਡਸਟਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਕਾਰ ਚਾਲਕ ਨੇ ਆਪਣਾ ਨਾਂ ਵੋਪਾਸ਼ੋ ਵਾਸੀ ਜ਼ਿਲਾ ਬੇਲਗਾਮ ਮਹਾਰਾਸ਼ਟਰ ਦੱਸਿਆ ਅਤੇ ਕੰਡਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਪ੍ਰਸ਼ਾਦ ਪ੍ਰਦੀਪ ਪਾਟਿਲ ਹੋਪੁਰੀ ਕੋਲਹਾਪੁਰ ਮਹਾਰਾਸ਼ਟਰ ਦੱਸਿਆ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਂ ਅਜੀਤ ਕੁਮਾਰ ਪਾਟਿਲ ਵਾਸੀ ਮਹਾਰਾਸ਼ਟਰ ਦੱਸਿਆ।
ਇਹ ਵੀ ਪੜ੍ਹੋ- ਪਿਤਾ ਨੇ ਝਿੜਕਿਆ ਤਾਂ ਨਾਬਾਲਿਗ ਕੁੜੀਆਂ ਘਰੋਂ ਹੋਈਆਂ ਲਾਪਤਾ, 8 ਦਿਨ ਬਾਅਦ ਭਾਖੜਾ ਨਹਿਰ 'ਚੋਂ ਮਿਲੀਆਂ ਲਾਸ਼ਾਂ
ਜਦ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚ ਵੱਡੀ ਮਾਤਰਾ ਵਿਚ ਚਾਂਦੀ ਦੇ ਗਹਿਣੇ ਰੱਖੇ ਹੋਏ ਸਨ। ਪੁਲਸ ਨੇ ਇਨਕਮ ਟੈਕਸ ਦੇ ਅਸਿਸਟੈਂਟ ਡਾਇਰੈਕਟਰ ਅਸ਼ੋਕ ਕੁਮਾਰ ਖੱਤਰੀ ਅਤੇ ਇੰਸਪੈਕਟਰ ਗੌਰਵ ਗਰਗ ਨੂੰ ਮੌਕੇ ’ਤੇ ਬੁਲਾਇਆ। ਉਕਤ ਵਿਅਕਤੀਆਂ ਨੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਉਕਤ ਗਹਿਣੇ ਤੇ ਕਾਰ ਉਨ੍ਹਾਂ ਦੇ ਹਵਾਲੇ ਕਰ ਦਿੱਤੇ। ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਆਮਦਨ ਕਰ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e