ਗਵਾਲੀਅਰ ਤੋਂ ਫੜੇ ਤਿੰਨ ਖਾਲਿਸਤਾਨੀ ਪੰਜ ਦਿਨਾਂ ਦੀ ਪੁਲਸ ਰਿਮਾਂਡ ''ਤੇ
Thursday, Aug 10, 2017 - 05:47 PM (IST)
ਅਜਨਾਲਾ— ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫਤਾਰ ਕੀਤੇ ਗਏ ਖਾਲਿਸਾਤਨੀ ਲਿਬਰੇਸ਼ਨ ਫਰੰਟ ਦੇ ਤਿੰਨ ਅੱਤਵਾਦੀਆਂ ਨੂੰ ਪੰਜਾਬ ਪੁਲਸ ਨੇ ਅੱਜ ਅੰਮ੍ਰਿਤਸਰ ਦੇ ਅਜਨਾਲਾ ਦੇ ਕੋਰਟ ਵਿਚ ਵਿਚ ਪੇਸ਼ ਕੀਤਾ। ਜਿੱਥੇ ਇਨ੍ਹਾਂ ਤਿੰਨਾਂ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਤਿੰਨਾਂ ਅੱਤਵਾਦੀਆਂ ਦੀ ਪਛਾਣ ਬਲਕਾਰ ਸਿੰਘ, ਬਲਵਿੰਦਰ ਸਿੰਘ, ਅਤੇ ਸਤਿੰਦਰ ਉਰਫ ਛੋਟੂ ਰਾਵਤ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਤਿੰਨਾਂ 'ਤੇ ਦੋਸ਼ ਹੈ ਕਿ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਲਈ ਜਾਸੂਸੀ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਕੰਮ ਕਰ ਰਹੇ ਸਨ। ਫਿਲਹਾਲ ਕੋਰਟ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਉਨ੍ਹਾਂ ਤੋਂ ਪੁੱਛਗਿੱਛ ਕਰਨਗੀਆਂ।
ਪੰਜਾਬ ਪੁਲਸ ਮੁਤਾਬਕ ਇਹ ਲੋਕ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਹਥਿਆਰਾਂ ਦਾ ਲੈਣ-ਦੇਣ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਦਹਿਸ਼ਤ ਫੈਲਾਉਣ ਦਾ ਇਹ ਕੰਮ ਕੈਨੇਡਾ ਵੱਸਦੇ ਗੁਰਪ੍ਰੀਤ ਚੀਮਾ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ। ਅੱਗੇ ਦੱਸਿਆ ਗਿਆ ਕਿ ਚੀਮਾ ਦਹਿਸ਼ਤਗਰਦ ਗੁੱਟਾਂ ਦਾ ਗਠਨ ਕਰਦਾ ਹੈ ਤੇ ਪੰਜਾਬ ਵਿਚ ਅਜਿਹੇ ਮੈਂਬਰਾਂ ਦੀ ਸਹਾਇਤਾ ਨਾਲ ਹਥਿਆਰ ਆਦਿ ਭੇਜਦਾ ਹੈ।
