ਘਰ ’ਚੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੇ 3 ਗ੍ਰਿਫ਼ਤਾਰ
Wednesday, Dec 27, 2023 - 02:37 PM (IST)

ਖਰੜ (ਰਣਬੀਰ) : ਥਾਣਾ ਸਦਰ ਖਰੜ ਪੁਲਸ ਨੇ ਇਸੇ ਸਾਲ ਅਗਸਤ ਮਹੀਨੇ ਵਿਚ ਇਥੋਂ ਦੀ ਐਮਾਜ਼ਾਨ ਸਿਟੀ-2 ਸੈਕਟਰ-124 ਖਰੜ ਵਿਚਲੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੀ ਵਾਰਦਾਤ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਵਲੋਂ ਇਸ ਵਾਰਦਾਤ ’ਚ ਸ਼ਾਮਲ ਮੁੱਖ ਮੁਲਜ਼ਮ ਸਣੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਤਫਤੀਸ਼ੀ ਅਫ਼ਸਰ ਕਰਮਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਮਜ਼ਾਨ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਕਿ ਘਰ ’ਚ ਚੋਰੀ ਦੀ ਵਾਰਦਾਤ ਨੂੰ ਉਸ ਨੇ ਸੁਰਿੰਦਰ ਕੁਮਾਰ ਅਤੇ ਕਾਲੂ ਨਾਲ ਮਿਲ ਕੇ ਅੰਜਾਮ ਦਿੱਤਾ ਸੀ। ਚੋਰੀ ਕੀਤੇ ਗਹਿਣੇ ਉਨ੍ਹਾਂ ਵਿਚੋਂ ਸੁਰਿੰਦਰ ਕੁਮਾਰ ਕੋਲ ਮੌਜੂਦ ਸਨ। ਇਸ ਪਿੱਛੋਂ ਰਮਜ਼ਾਨ ਖਾਨ ਦੀ ਨਿਸ਼ਾਨਦੇਹੀ ’ਤੇ ਸਦਰ ਪੁਲਸ ਨੇ ਸੁਰਿੰਦਰ ਕੁਮਾਰ ਅਤੇ ਕਾਲੂ ਦੋਵਾਂ ਨੂੰ ਕਾਬੂ ਕਰ ਲਿਆ ਹੈ। ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਰਮਜ਼ਾਨ ਖਾਨ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਚੋਰੀ ਦੇ ਕਈ ਮੁਕੱਦਮੇ ਦਰਜ ਹਨ।