ਕਰਨਾਲ ਤੋਂ ਆਇਆ ਸਾਢੇ 3 ਸਾਲ ਦਾ ਟੌਮੀ ਕਰੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਸੁਰੱਖਿਆ

Tuesday, Oct 03, 2023 - 02:36 PM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਨਸ਼ਾ ਸਮੱਗਲਿੰਗ ਅਤੇ ਵਿਸਫੋਟਕਾਂ ਦਾ ਪਤਾ ਲਾਉਣ ਲਈ ਜੀ. ਆਰ. ਪੀ. ਟੀਮ 'ਚ ਸਨਿਫਰ ਡਾਗ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕੁੱਤੇ ਦੀ ਮਦਦ ਨਾਲ ਜੀ. ਆਰ. ਪੀ. ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਸਮੱਗਲਿੰਗ ਨੂੰ ਰੋਕਣ ਵਿਚ ਮਦਦ ਮਿਲੇਗੀ। ਰੇਲਵੇ ਵਿਭਾਗ ਵਲੋਂ ਸਨਿਫਰ ਡਾਗ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਜੀ. ਆਰ. ਪੀ. ਕੋਲ ਪਹਿਲਾਂ ਵਾਲਾ ਸਨਿਫਰ ਡਾਗ ਪੁਰਾਣਾ ਹੋ ਗਿਆ ਸੀ, ਜਿਸ ਕਾਰਨ ਰੇਲਵੇ ਵਲੋਂ ਨਵਾਂ ਸਨਿਫਰ ਕੁੱਤਾ ਤਾਇਨਾਤ ਕੀਤਾ ਗਿਆ ਹੈ, ਜਿਸ ਦਾ ਨਾਂ ਟੌਮੀ ਰੱਖਿਆ ਗਿਆ ਹੈ, ਜੋ ਸਿਰਫ਼ ਸਾਢੇ ਤਿੰਨ ਸਾਲ ਦਾ ਹੈ ਅਤੇ ਲੈਬਰਾ ਬ੍ਰੀਡ ਦਾ ਹੈ। 

ਇਹ ਵੀ ਪੜ੍ਹੋ : ਗਾਂਧੀ ਜਯੰਤੀ 'ਤੇ ਵੀ ਨਹੀਂ ਰੁਕੀ ਸ਼ਰਾਬ ਦੀ ਵਿਕਰੀ, ਸੁਸਤ ਕਾਰਵਾਈ ਨੂੰ ਲੈ ਕੇ ਘਿਰਿਆ ਐਕਸਾਈਜ਼ ਵਿਭਾਗ

ਜੀ. ਆਰ. ਪੀ. ਟੀਮ ਵਿਚ ਸ਼ਾਮਲ ਇਸ ਸਨਿਫਰ ਡਾਗ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਉਹ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਤੋਂ ਗਾਂਜਾ, ਭੰਗ,  ਅਫੀਮ ਅਤੇ ਸ਼ਰਾਬ ਵਰਗੇ ਨਸ਼ੀਲੇ ਪਦਾਰਥਾਂ ਨੂੰ ਸੁੰਘ ਕੇ ਦੱਸੇਗਾ ਕਿ ਇਸ ਵਿਚ ਕਿਹੜਾ ਪਦਾਰਥ ਮੌਜੂਦ ਹੈ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਜਾਂ ਟ੍ਰੇਨ ਵਿਚ ਆਰ. ਡੀ. ਐਕਸ. ਸਬੰਧੀ ਵੀ ਦੱਸ ਦੇਵੇਗਾ। ਇਸਨੂੰ ਜੀ. ਆਰ. ਪੀ. ਹੈੱਡਕੁਆਰਟਰ ਕਰਨਾਲ ਤੋਂ ਭੇਜਿਆ ਗਿਆ।

ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਆਈ. ਟੀ. ਬੀ. ਪੀ. ’ਚ ਦਿੱਤੀ ਗਈ ਟ੍ਰੇਨਿੰਗ
ਚੰਡੀਗੜ੍ਹ ਜੀ. ਆਰ. ਪੀ. ਨੂੰ ਮਿਲੇ ਸਨਿਫਰ ਡਾਗ ਦੀ ਟ੍ਰੇਨਿੰਗ ਪੰਚਕੂਲਾ ਸਥਿਤ ਆਈ. ਟੀ. ਬੀ. ਪੀ. ਵਿਚ ਕਰਵਾਈ ਗਈ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੌਮੀ 6 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਹੀ ਜੀ. ਆਰ. ਪੀ. ਨੂੰ ਸੌਂਪਿਆ ਗਿਆ ਹੈ। ਸਿਖਲਾਈ ਦੌਰਾਨ, ਹਰ ਡਰੱਗ ਨੂੰ ਪਛਾਣਨ ਅਤੇ ਆਰ. ਡੀ. ਐਕਸ. ਜਾਂ ਬੰਬ ਸਬੰਧੀ ਪੂਰੀ ਜਾਣਕਾਰੀ ਤੋਂ ਬਾਅਦ ਹੀ ਤਾਇਨਾਤ ਕੀਤਾ ਜਾਂਦਾ ਹੈ।

PunjabKesari

ਟੌਮੀ ਦੀ ਦੇਖ-ਰੇਖ ਲਈ ਦੋ ਜਵਾਨ ਤਾਇਨਾਤ
ਸਨਿਫਰ ਡਾਗ ਦੀ ਦੇਖ-ਰੇਖ ਲਈ ਦੋ ਕਾਂਸਟੇਬਲ ਤਾਇਨਾਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇ. ਐੱਮ. ਸੀ. ਆਈ. ਡੀ. ਦੇ ਡਾਗ ਹੈਂਡਲਰ ਰਾਮ ਸਰੂਪ ਨੇ ਦੱਸਿਆ ਕਿ ਕੁੱਤਿਆਂ ਨੂੰ ਸਿਰਫ਼ ਦੁੱਧ ਅਤੇ ਰੋਟੀ ਹੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮਦਦ ਲਈ ਦੂਜੇ ਸਿਪਾਹੀ ਮਨਜੀਤ ਸਿੰਘ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਨਿਫਰ ਡਾਗ ਨਾਲ ਰੇਲਵੇ ਸਟੇਸ਼ਨ ਦੇ ਪਾਰਸਲ ਏਰੀਏ ਅਤੇ ਪੂਰੇ ਰੇਲਵੇ ਸਟੇਸ਼ਨ ’ਤੇ ਸਮੇਂ-ਸਮੇਂ ’ਤੇ ਦੌਰਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਭਾਣਾ, ਦੋਵਾਂ ਦੀ ਹੋਈ ਮੌਤ, ਪਰਿਵਾਰ 'ਚ ਪਸਰਿਆ ਸੋਗ

ਇਸ ਸਬੰਧੀ ਥਾਣਾ ਇੰਚਾਰਜ ਨੇ ਦੱਸਿਆ ਕਿ ਸਨਿਫਰ ਡਾਗ ਨਾਲ ਰੇਲ ਗੱਡੀਆਂ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੱਤੇ ਦੀ ਮਦਦ ਨਾਲ ਪਹਿਲਾਂ ਡੱਬਾ ਖੋਲ੍ਹਣ ਦੀ ਲੋੜ ਨਹੀਂ ਹੁੰਦੀ ਹੈ। ਸਨਿਫਰ ਡਾਗ ਤੋਂ ਸਿਗਨਲ ਮਿਲਣ ਤੋਂ ਬਾਅਦ ਹੀ ਬਾਕਸ ਦੀ ਜਾਂਚ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News