ਜ਼ਿਲਾ ਮੈਜਿਸਟ੍ਰੇਟ ਨੇ 28 ਤੇ 29 ਅਗਸਤ ਨੂੰ ਲਾਇਸੰਸੀ ਅਸਲਾ/ਹਥਿਆਰ ਚੁੱਕਣ ’ਤੇ ਲਗਾਈ ਪਾਬੰਦੀ

Tuesday, Aug 27, 2019 - 10:58 PM (IST)

ਜ਼ਿਲਾ ਮੈਜਿਸਟ੍ਰੇਟ ਨੇ 28 ਤੇ 29 ਅਗਸਤ ਨੂੰ ਲਾਇਸੰਸੀ ਅਸਲਾ/ਹਥਿਆਰ ਚੁੱਕਣ ’ਤੇ ਲਗਾਈ ਪਾਬੰਦੀ

ਮਾਨਸਾ(ਮਿੱਤਲ/ਮਨਜੀਤ): ਜ਼ਿਲਾ ਮੈਜਿਸਟ੍ਰੇਟ ਮਾਨਸਾ ਅਪਨੀਤ ਰਿਆਤ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਮਾਨਸਾ ’ਚ ਲਾਇਸੰਸੀ ਅਸਲਾ/ਹਥਿਆਰ ਚੁੱਕਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਹੁਕਮਾਂ ’ਚ ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲਸ ਮਾਨਸਾ ਵਲੋਂ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਅਮਨ ਤੇ ਕਾਨੂੰਨ ਦੀ ਸਥਿਤੀ ’ਚ ਵਿਘਨ ਪਾਇਆ ਜਾ ਸਕਦਾ ਹੈ, ਜਿਸ ਨਾਲ ਜ਼ਿਲਾ ਮਾਨਸਾ ਵਿਖੇ ਤਣਾਅ ਦੀ ਸਥਿਤੀ ਪੈਦਾ ਹੋ ਸਕਦੀਹੈ। ਇਸ ਲਈ ਜ਼ਿਲੇ ’ਚ ਕਿਸੇ ਵੀ ਤਰ੍ਹਾਂ ਦੀ ਕੋੲਂ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਤੇ ਅਮਨ/ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅਸਲਾ/ਹਥਿਆਰ ਚੁੱਕਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣੀ ਜ਼ਰੂਰੀ ਹੈ। ਉਪਰੋਕਤ ਹੁਕਮ 28 ਅਗਸਤ ਤੋਂ 29 ਅਗਸਤ 2019 ਤਕ ਲਾਗੂ ਰਹੇਗਾ।


Related News