ਕੋਵਿਡ ਦੀ ਤੀਸਰੀ ਲਹਿਰ ਤੋਂ ਪਹਿਲਾਂ ਹਸਪਤਾਲਾਂ ਦੀਆਂ ਸਹੂਲਤਾਂ ''ਚ ਕੀਤਾ ਗਿਆ 25 ਫੀਸਦੀ ਦਾ ਵਾਧਾ : ਵਿਨੀ ਮਹਾਜਨ

Friday, Jun 25, 2021 - 02:00 AM (IST)

ਕੋਵਿਡ ਦੀ ਤੀਸਰੀ ਲਹਿਰ ਤੋਂ ਪਹਿਲਾਂ ਹਸਪਤਾਲਾਂ ਦੀਆਂ ਸਹੂਲਤਾਂ ''ਚ ਕੀਤਾ ਗਿਆ 25 ਫੀਸਦੀ ਦਾ ਵਾਧਾ : ਵਿਨੀ ਮਹਾਜਨ

ਚੰਡੀਗੜ੍ਹ(ਅਸ਼ਵਨੀ)- ਕੋਵਿਡ ਦੀ ਸੰਭਾਵੀ ਤੀਸਰੀ ਲਹਿਰ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹਸਪਤਾਲਾਂ ਦੀਆਂ ਸਹੂਲਤਾਂ ਵਿਚ 25 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦਿੱਤੀ। ਉਚ ਪੱਧਰੀ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਵੀਰਵਾਰ ਨੂੰ ਕਿਹਾ ਕਿ ਹਰ ਮੈਡੀਕਲ ਕਾਲਜ ਵਿਚ ਸਿਹਤ ਸਹੂਲਤਾਂ ਵਿਚ 25 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ, ਜਿਸ ਦੇ ਤਹਿਤ ਘਾਤਕ ਵਾਇਰਸ ਦੇ ਸੰਭਾਵੀ ਵਾਧੇ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਲਈ 1430 ਤੋਂ ਲੈਵਲ 2 ਬੈੱਡ, 700 ਤੋਂ ਵੱਧ ਲੈਵਲ 3 ਬੈਡਾਂ ਸਮੇਤ ਬੱਚਿਆਂ ਦੇ ਇਲਾਜ ਲਈ 262 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੰਤਰੀਆਂ ਦੀ ਨਿਗਰਾਨ ਕਮੇਟੀ ਦਾ ਗਠਨ
ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਰਾਜ ਦੇ ਚਾਰ ਮੈਡੀਕਲ ਕਾਲਜਾਂ ਲਈ 20 ਕਰੋੜ ਰੁਪਏ ਤੋਂ ਵੱਧ ਦਾ ਵਾਧੂ ਸਾਜੋ-ਸਮਾਨ ਖਰੀਦਿਆ ਜਾ ਰਿਹਾ ਹੈ। ਮੀਟਿੰਗ ਵਿਚ ਦੂਸਰੀ ਕੋਵਿਡ ਲਹਿਰ ਦੌਰਾਨ ਮਹਿਸੂਸ ਕੀਤੀ ਗਈ ਬਾਇਓਮੈਡੀਕਲ ਇੰਜੀਨੀਅਰਿੰਗ ਸਰਵਿਸਜ਼ ਡਵੀਜ਼ਨ ਦੀ ਲੋੜ ਸਬੰਧੀ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਭਵਿੱਖ ਵਿਚ ਮੈਡੀਕਲ ਉਪਕਰਨਾਂ ਦੇ ਰੱਖ-ਰਖਾਅ ਲਈ ਇਕ ਸੁਚਾਰੂ ਨੀਤੀ ਬਣਾਈ ਜਾ ਰਹੀ ਹੈ।


author

Bharat Thapa

Content Editor

Related News