ਭਾਰਤ ਤੋਂ ਦੋਹਾ ਏਅਰਪੋਰਟ ਰਵਾਨਾ ਹੋਏ 249 ਕੈਨੇਡੀਅਨ ਯਾਤਰੀ

Friday, Apr 24, 2020 - 11:40 PM (IST)

ਭਾਰਤ ਤੋਂ ਦੋਹਾ ਏਅਰਪੋਰਟ ਰਵਾਨਾ ਹੋਏ 249 ਕੈਨੇਡੀਅਨ ਯਾਤਰੀ

ਅੰਮ੍ਰਿਤਸਰ, (ਇੰਦਰਜੀਤ)— ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਸ਼ੁੱਕਰਵਾਰ ਕਤਰ ਏਅਰਲਾਈਨਸ ਦੀ ਉਡਾਣ ਰਾਹੀਂ 249 ਯਾਤਰੀ ਆਪਣੇ ਦੇਸ਼ ਵਾਪਸ ਭੇਜੇ ਗਏ। ਇਸ 'ਚ ਅਸਲੀ ਤੌਰ 'ਤੇ ਕੈਨੇਡਾ ਦੇਸ਼ ਦੇ ਸਥਾਈ ਨਾਗਰਿਕ ਹਨ ਤੇ ਲਾਕਡਾਊਨ-ਕਫਰਿਊ 'ਚ ਭਾਰਤ ਫਸੇ ਹੋਏ ਸਨ। ਅੰਿਮ੍ਰਤਸਰ ਏਅਰਪੋਰਟ ਤੋਂ ਕਤਰ ਏਅਰਲਾਇਨਸ ਦਾ ਜਹਾਜ਼ ਵੀਰਵਾਰ-ਸ਼ੁੱਕਰਵਾਰ ਦੇਰ ਰਾਤ 4 ਵਜੇ ਰਵਾਨਾ ਹੋਇਆ, ਜਿਸ 'ਚ ਦੋਹਾ ਜਾਣ ਵਾਲੇ ਯਾਤਰੀ ਸਵਾਰ ਸਨ। ਇਹ ਮੂਲ ਤੌਰ 'ਤੇ ਭਾਰਤੀ ਲੋਕ ਹਨ ਜੋ ਕੈਨੇਡਾ 'ਚ ਵੱਸੇ ਹਨ ਅਤੇ ਉੱਥੋਂ ਦੇ ਸਥਾਈ ਨਾਗਰਿਕ ਹਨ। ਕਤਰ ਏਅਰਲਾਈਨਸ ਦੀ ਉਡਾਣ 'ਤੇ ਇਹ ਯਾਤਰੀ ਆਪਣੇ ਪਹਿਲੇ ਪੜਾਅ 'ਚ ਕਤਰ ਦੇਸ਼ ਦੀ ਰਾਜਧਾਨੀ ਦੋਹਾ ਏਅਰਪੋਰਟ 'ਤੇ ਪਹੁੰਚਣਗੇ। ਇਸ ਉਪਰੰਤ ਏਅਰ ਕੈਨੇਡਾ ਏਅਰਲਾਈਨਸ ਦਾ ਜਹਾਜ਼ ਉਕਤ ਮੁਸਾਫਰਾਂ ਨੂੰ ਦੋਹਾ ਤੋਂ ਕੈਨੇਡਾ ਪਹੁੰਚਾਏਗਾ।


author

KamalJeet Singh

Content Editor

Related News