ਬਿਜਲੀ ਵਿਭਾਗ 'ਚ 2424 ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ, ਜਲਦ ਜਾਰੀ ਹੋਣਗੇ ਨਿਯੁਕਤੀ ਪੱਤਰ

Monday, Mar 27, 2023 - 01:46 AM (IST)

ਬਿਜਲੀ ਵਿਭਾਗ 'ਚ 2424 ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ, ਜਲਦ ਜਾਰੀ ਹੋਣਗੇ ਨਿਯੁਕਤੀ ਪੱਤਰ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਲਗਾਤਾਰ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਅਤੇ ਬਿਜਲੀ ਵਿਭਾਗ ਵੱਲੋਂ ਛੇਤੀ ਹੀ 2424 ਖਾਲੀ ਆਸਾਮੀਆਂ ’ਤੇ ਯੋਗ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਵਿਚ ਗਰੁੱਪ ਏ, ਬੀ ਅਤੇ ਸੀ ਵੱਖ-ਵੱਖ 2424 ਆਸਾਮੀਆਂ ਵਿਰੁੱਧ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਨੇੜ ਭਵਿੱਖ ’ਚ ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੀਤੇ ਇਕ ਸਾਲ ਦੌਰਾਨ ਬਿਜਲੀ ਵਿਭਾਗ ’ਚ 1397 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਦਿੱਲੀ : ਮਾਂ-ਪਿਓ ਦੀ ਮੌਤ ਤੋਂ ਦੁਖੀ ਨਾਈਜੀਰੀਅਨ ਨਾਗਰਿਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਕੈਬਨਿਟ ਮੰਤਰੀ ਨੇ ਨਵੀਆਂ 2424 ਆਸਾਮੀਆਂ ਸਬੰਧੀ ਵੇਰਵੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਚ 02 ਅਸਿਸਟੈਂਟ ਮੈਨੇਜਰ (ਆਈ. ਟੀ., ਗਰੁੱਪ ਏ), 36 ਜੂਨੀਅਰ ਇਜੀਨੀਅਰ (ਗਰੁੱਪ ਬੀ) ਅਤੇ 2386 ਅਸਿਸਟੈਂਟ ਲਾਈਨਮੈਨ, ਐੱਲ. ਡੀ. ਸੀ., ਕਲਰਕ (ਗਰੁੱਪ ਬੀ) ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਛੇਤੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : ਸਨਕੀ ਔਰਤ ਨੇ ਬੱਚਿਆਂ ਦੀ ਲੜਾਈ ਕਾਰਨ ਮਾਂ-ਧੀ ’ਤੇ ਪਾਇਆ ਉੱਬਲਦਾ ਪਾਣੀ

ਬਿਜਲੀ ਮੰਤਰੀ ਨੇ ਬੀਤੇ ਸਾਲ ਦੌਰਾਨ ਮੁਹੱਈਆ ਕਰਵਾਈਆਂ ਗਈਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 26 ਅਸਿਸਟੈਂਟ ਇੰਜੀਨੀਅਰ (ਇਲੈਕਟ੍ਰੀਕਲ), 05 ਅਸਿਸਟੈਂਟ ਮੈਨੇਜਰ (ਆਈ.ਟੀ.), 85 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ), 59 ਜੂਨੀਅਰ ਇੰਜੀਨੀਅਰ (ਸਬ-ਸਟੇਸ਼ਨ), 14 ਜੂਨੀਅਰ ਇੰਜੀਨੀਅਰ (ਸਿਵਲ), 294 ਏ.ਐਸ.ਐਸ.ਏ., 08 ਇਲੈਕਟ੍ਰੀਸ਼ਨ (ਗਰੇਡ-2), 08 ਅਸਿਸਟੈਂਟ ਲਾਈਨਮੈਨ, 03 ਸੁਪਰਡੰਟ (ਡਵੀਜ਼ਨਲ ਅਕਾਊਂਟਸ), 25 ਰੈਵੇਨਿਊ ਅਕਾਊਂਟੈਂਟ, 677 ਐਲ.ਡੀ.ਸੀ./ਕਲਰਕ, 60 ਸੇਵਾਦਾਰ/ਚੌਂਕੀਦਾਰ (ਤਰਸ ਦੇ ਆਧਾਰ ‘ਤੇ) 38 ਐਲ.ਡੀ.ਸੀ. (ਤਰਸ ਦੇ ਆਧਾਰ ‘ਤੇ) ਅਤੇ 95 ਆਰ.ਟੀ.ਐਮ. ਆਦਿ ਨੂੰ ਭਰਤੀ ਕੀਤਾ ਗਿਆ ਹੈ। ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਬੀਤੇ ਇਕ ਸਾਲ ਦੌਰਾਨ ਸੂਬੇ ਦੇ ਲੱਗਭਗ 27 ਹਜ਼ਾਰ ਯੋਗ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਯੋਗਤਾ ਅਤੇ ਨਿਰੋਲ ਮੈਰਿਟ ਦੇ ਆਧਾਰ ’ਤੇ ਮੁਹੱਈਆ ਕਰਵਾਈਆਂ ਗਈਆਂ ਹਨ।


author

Mandeep Singh

Content Editor

Related News