ਖਾਣ-ਪੀਣ ਵਾਲੀਆਂ ਚੀਜ਼ਾਂ ਦੇ 24 ਸੈਂਪਲ ਫੇਲ

Wednesday, Oct 04, 2017 - 01:58 AM (IST)

ਖਾਣ-ਪੀਣ ਵਾਲੀਆਂ ਚੀਜ਼ਾਂ ਦੇ 24 ਸੈਂਪਲ ਫੇਲ

ਬੰਗਾ, (ਚਮਨ ਲਾਲ/ਰਾਕੇਸ਼)- ਸ਼ਹੀਦ ਭਗਤ ਸਿੰਘ ਨਗਰ ਸਿਵਲ ਸਰਜਨ ਦੀ ਅਗਵਾਈ ਹੇਠ ਜ਼ਿਲਾ ਸਹਾਇਕ ਫੂਡ ਕਮਿਸ਼ਨਰ ਡਾ. ਮਨੋਜ ਖੋਸਲਾ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਡਾ. ਸੰਗੀਤਾ ਤੇ ਉਨ੍ਹਾਂ ਦੀ ਟੀਮ ਨੇ ਬੰਗਾ ਸ਼ਹਿਰ ਅਤੇ ਇਸ ਦੇ ਨੇੜਲੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਦੁੱਧ, ਖੋਇਆ, ਰਸਗੁੱਲੇ, ਮਿਲਕ ਕੇਕ, ਬਰਫੀ, ਨਮਕੀਨ ਤੇ ਹੋਰ ਖਾਧ ਪਦਾਰਥਾਂ ਦੇ ਸੈਂਪਲ ਭਰੇ।
ਸਹਾਇਕ ਕਮਿਸ਼ਨਰ ਡਾ. ਮਨੋਜ ਖੋਸਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਧਿਆਨ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਨਵਾਂਸ਼ਹਿਰ, ਬੰਗਾ, ਬਹਿਰਾਮ, ਬਲਾਚੌਰ, ਮੁਕੰਦਪੁਰ, ਔੜ, ਰਾਹੋਂ ਤੇ ਹੋਰਨਾਂ ਕਸਬਿਆਂ ਵਿਚ ਮਿਲਾਵਟੀ ਚੀਜ਼ਾਂ ਧੜੱਲੇ ਨਾਲ ਵਿਕ ਰਹੀਆਂ ਹਨ। ਇਸ 'ਤੇ ਕਾਰਵਾਈ ਕਰਦਿਆਂ ਸਾਡੀ ਜ਼ਿਲੇ ਦੀ ਪੂਰੀ ਟੀਮ ਨੇ ਵੱਖ-ਵੱਖ ਥਾਵਾਂ ਤੋਂ 2 ਮਹੀਨਿਆਂ 'ਚ 81 ਖਾਧ ਪਦਾਰਥਾਂ ਦੇ ਸੈਂਪਲ ਭਰੇ ਸਨ। ਇਨ੍ਹਾਂ ਵਿਚੋਂ ਹੁਣ ਤੱਕ 53 ਸੈਂਪਲਾਂ ਦੇ ਨਤੀਜੇ ਪ੍ਰਾਪਤ ਹੋਏ ਹਨ ਜਿਨ੍ਹਾਂ ਵਿਚੋਂ 24 ਸੈਂਪਲਾਂ ਦੇ ਨਮੂਨੇ ਪੂਰੀ ਤਰ੍ਹਾਂ ਫੇਲ ਪਾਏ ਗਏ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਪੰਜਾਬ ਸਰਕਾਰ ਨੂੰ ਉਪਰੋਕਤ ਨਤੀਜੇ ਦੇ ਕੇ ਮਿਲਾਵਟਖੋਰੀ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਰਿਪੋਰਟ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੇ ਰਹਿੰਦੇ ਨਤੀਜੇ ਵੀ ਜਲਦ ਆ ਜਾਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਸਾਫ-ਸੁਥਰਾ ਸਾਮਾਨ ਉਪਲਬਧ ਕਰਵਾਉਣ ਲਈ ਕਿਹਾ। 


Related News