24 ਘੰਟੇ ''ਚ ਅਦਾਇਗੀ ਕਰਨ ਦੇ ਦਾਅਵੇ ਕਾਰਨ ਕਾਂਗਰਸ ਸਰਕਾਰ ਬੁਰੀ ਤਰਾਂ ਫੇਲ੍ਹ : ਸੰਧੂ
Wednesday, Oct 04, 2017 - 11:24 AM (IST)
ਸਾਦਿਕ (ਪਰਮਜੀਤ)- ਕਾਂਗਰਸ ਸਰਕਾਰ ਇਕ ਪਾਸੇ ਫਸਲਾਂ ਦੀ ਅਦਾਇਗੀ 24 ਘੰਟੇ ਦੇ ਅੰਦਰ ਅੰਦਰ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਕਾਂਗਰਸ ਸਰਕਾਰ ਦੇ ਸਾਰੇ ਦਾਅਵੇ ਹੁਣ ਬੁਰੀ ਤਰਾਂ ਫੇਲ੍ਹ ਹੋ ਰਹੇ ਹਨ। ਇਹ ਵਿਚਾਰ ਗੁਰਮੀਤ ਸਿੰਘ ਸੰਧੂ ਜ਼ਿਲਾ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਦੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸਾਦਿਕ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ। ਉਨਾਂ ਕਿਹਾ ਕਿ ਸਾਦਿਕ ਦੇ ਟਰੱਕਾਂ ਵਾਲਿਆਂ ਦਾ ਪਿਛਲੇ ਪੰਜ ਮਹੀਨਿਆਂ ਦਾ ਢਾਈ ਕਰੋੜ ਰੁਪਏ ਬਕਾਇਆ ਹੈ ਤੇ ਦਾਅਵੇ ਹਾਲੇ ਵੀ 24 ਘੰਟੇ 'ਚ ਅਦਾਇਗੀ ਕਰਨ ਦੇ ਕਰ ਰਹੇ ਹਨ। ਅਨਿਸਚਤਾ ਦਾ ਮਾਹੌਲ ਬਣਿਆ ਹੋਇਆ ਹੈ ਪਰ ਸਿਆਸੀ ਆਗੂ ਹਾਲੇ ਵੀ ਨਾਕਾਮੀ ਛੁਪਾਉਣ ਲਈ ਜੱਦੋ ਜਹਿਦ ਕਰ ਰਹੇ ਹਨ।
