ਬਿਜਲੀ ਚੋਰੀ ਦੇ 24 ਕੇਸ ਫੜੇ, 1.70 ਲੱਖ ਰੁਪਏ ਜੁਰਮਾਨਾ ਠੋਕਿਆ
Friday, Feb 09, 2018 - 04:41 AM (IST)

ਮੂਨਕ, (ਸੈਣੀ)— ਵੀਰਵਾਰ ਸਵੇਰੇ ਪਾਵਰਕਾਮ ਦੇ ਐਕਸੀਅਨ ਵਰਿੰਦਰ ਦੀਪਕ ਦੀ ਅਗਵਾਈ ਵਿਚ ਐੈੱਸ. ਡੀ. ਓ. ਲਹਿਰਾ ਸਿਟੀ ਸ਼ਰਨਜੀਤ ਸਿੰਘ, ਐੈੱਸ. ਡੀ. ਓ. ਦਿਹਾਤੀ ਸੁਖਦੇਵ ਸਿੰਘ, ਐੈੱਸ. ਡੀ. ਓ. ਮੂਨਕ ਸੁਨੀਲ ਦੱਤ, ਐੈੱਸ. ਡੀ. ਓ. ਬੰਗਾ ਅਮਿਤ ਗੁਪਤਾ, ਐੈੱਸ. ਡੀ. ਓ. ਗੀਤਾਰਾਮ ਨੇ ਆਪਣੇ ਸਟਾਫ ਨੂੰ ਨਾਲ ਲੈ ਕੇ ਬੱਗਾ ਇਲਾਕੇ 'ਚ ਪੈਂਦੇ ਪਿੰਡਾਂ ਬੱਗਾ, ਬਸੈਰਾ, ਸਲੇਮਗੜ੍ਹ ਹਮੀਰਗੜ੍ਹ, ਡੂਡੀਆ ਅਤੇ ਮੰਡਵੀ ਵਿਚ ਛਾਪੇ ਮਾਰੇ। ਇਸ ਦੌਰਾਨ ਟੀਮ ਨੇ 24 ਬਿਜਲੀ ਚੋਰੀ ਦੇ ਕੇਸ ਫੜੇ ਅਤੇ 1 ਲੱਖ 70 ਹਜ਼ਾਰ ਰੁਪਏ ਜੁਰਮਾਨਾ ਕੀਤਾ। ਐੱਸ. ਡੀ. ਓ. ਅਮਿਤ ਗੁਪਤਾ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਬਿਜਲੀ ਚੋਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।