ਲੁਧਿਆਣਾ ਤੋਂ ਵੱਡੀ ਖ਼ਬਰ : NCB ਨੇ 20 ਕਿੱਲੋ ਹੈਰੋਇਨ ਕੀਤੀ ਬਰਾਮਦ, ਗੁਪਤ ਤਰੀਕੇ ਫੜ੍ਹੇ ਲੋਕਾਂ ਨੂੰ ਨਾਲ ਹੀ ਲੈ ਗਈ
Wednesday, Nov 16, 2022 - 02:54 PM (IST)
ਲੁਧਿਆਣਾ (ਹਿਤੇਸ਼) : ਜ਼ਿਲ੍ਹੇ 'ਚ ਨੈਸ਼ਨਲ ਕ੍ਰਾਈਮ ਬਿਊਰੋ ਵੱਲੋਂ ਬੁੱਧਵਾਰ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਦੁੱਗਰੀ ਇਲਾਕੇ ਤੋਂ 20 ਕਿੱਲੋ ਹੈਰੋਇਨ ਬਰਾਮਦ ਕੀਤੇ ਜਾਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਸਬੰਧੀ ਟੀਮ ਵਲੋਂ ਕੁੱਝ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਪਰ ਪੁਲਸ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐੱਨ. ਸੀ. ਬੀ. ਦੀ ਟੀਮ ਗੁਪਤ ਤਰੀਕੇ ਨਾਲ ਜ਼ਿਲ੍ਹੇ ਅੰਦਰ ਦਾਖ਼ਲ ਹੋਈ ਅਤੇ ਹੈਰੋਇਨ ਅਤੇ ਲੋਕਾਂ ਨੂੰ ਫੜ੍ਹ ਕੇ ਚੰਡੀਗੜ੍ਹ ਲੈ ਗਈ ਹੈ।
ਇਹ ਵੀ ਪੜ੍ਹੋ : 'ਖੇਡਾਂ ਵਤਨ ਪੰਜਾਬ ਦੀਆਂ' ਦੇ ਸਮਾਪਨ ਸਮਾਰੋਹ ਨੇ ਚਿੰਤਾਂ 'ਚ ਪਾਏ ਨਿੱਜੀ ਸਕੂਲ ਸੰਚਾਲਕ ਤੇ ਮਾਪੇ
ਮੰਨਿਆ ਜਾ ਰਿਹਾ ਹੈ ਕਿ ਸਥਾਨਕ ਪੁਲਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਸੂਤਰਾਂ ਦੇ ਮੁਤਾਬਕ ਦੁੱਗਰੀ ਇਲਾਕੇ ਤੋਂ ਹੀ ਪੂਰੇ ਸ਼ਹਿਰ 'ਚ ਨਸ਼ਾ ਤਸਕਰੀ ਦਾ ਕਾਲਾ ਕਾਰੋਬਾਰ ਚੱਲਦਾ ਹੈ। ਫਿਲਹਾਲ ਐੱਨ. ਸੀ. ਬੀ. ਦੀ ਇਸ ਛਾਪੇਮਾਰੀ ਤੋਂ ਬਾਅਦ ਪੂਰੇ ਇਲਾਕੇ ਦੇ ਨਸ਼ਾ ਤਸਕਰਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵਿਆਹ ਕਰਾਉਣ ਆਏ ਰੋਹਤਕ ਦੇ ਲਾੜਿਆਂ ਨਾਲ ਜੋ ਹੋਇਆ, ਉੱਡੇ ਸਭ ਦੇ ਹੋਸ਼
ਇਹ ਵੀ ਦੱਸ ਦੇਈਏ ਕਿ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਬੀਤੇ ਦਿਨ ਖ਼ੁਦ ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਲਈ ਆਏ ਸਨ ਅਤੇ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਇਆ ਸੀ। ਇਸ ਸਰਚ ਆਪਰੇਸ਼ਨ ਦੇ ਇਕ ਦਿਨ ਬਾਅਦ ਹੀ 20 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਹਾਲਾਂਕਿ ਇਸ ਆਪਰੇਸ਼ਨ ਦੌਰਾਨ ਤਾਂ ਕੁੱਝ ਹਾਸਲ ਨਹੀਂ ਹੋਇਆ ਪਰ ਅੱਜ ਲੁਧਿਆਣਾ ਪੁੱਜੀ ਐੱਨ. ਸੀ. ਬੀ. ਦੀ ਟੀਮ ਵੱਲੋਂ 20 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਕੀਮਤ ਕਰੋੜਾਂ ਰੁਪਿਆਂ 'ਚ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ