ਨਵਾਂ ਸਾਲ ਲੈ ਕੇ ਆ ਰਿਹੈ ਗ੍ਰਹਿਣ ਦੇ 4 ਗਜ਼ਬ ਨਜ਼ਾਰੇ, ਅਪ੍ਰੈਲ ''ਚ ਅੰਸ਼ਕ ਸੂਰਜ ਗ੍ਰਹਿਣ ਨਾਲ ਹੋਵੇਗੀ ਸ਼ੁਰੂਆਤ

12/30/2021 12:11:30 PM

ਇੰਦੌਰ (ਭਾਸ਼ਾ) – ਨਵੇਂ ਸਾਲ ਵਿਚ ਸੂਰਜ, ਧਰਤੀ ਅਤੇ ਚੰਦਰਮਾ ਦੀ ਚਾਲ ਸਮੁੱਚੀ ਦੁਨੀਆ ਦੇ ਖਗੋਲ ਪ੍ਰੇਮੀਆਂ ਨੂੰ 2 ਪੂਰਨ ਚੰਦਰ ਗ੍ਰਹਿਣਾਂ ਸਮੇਤ 4 ਗਜ਼ਬ ਦੇ ਨਜ਼ਾਰੇ ਵਿਖਾਏਗੀ। ਦਿਨ-ਰਾਤ ਦੇ ਸਮੇਂ ਦੇ ਫੇਰ ਕਾਰਨ ਭਾਰਤ ਵਿਚ ਇਨ੍ਹਾਂ ਵਿਚੋਂ 2 ਖਗੋਲੀ ਘਟਨਾਵਾਂ ਵੱਖ-ਵੱਖ ਇਲਾਕਿਆਂ ਵਿਚ ਵੇਖੀਆਂ ਜਾ ਸਕਣਗੀਆਂ। ਉਜੈਨ ਦੀ ਵਕਾਰੀ ਸਰਕਾਰੀ ਜੀਵਾਜੀ ਵੇਧਸ਼ਾਲਾ ਦੇ ਮੁਖੀ ਡਾ. ਰਾਜਿੰਦਰ ਪ੍ਰਕਾਸ਼ ਗੁਪਤ ਨੇ ਬੁੱਧਵਾਰ ਦੱਸਿਆ ਕਿ ਨਵੇਂ ਸਾਲ ਦੀਆਂ ਇਨ੍ਹਾਂ ਖਗੋਲੀ ਘਟਨਾਵਾਂ ਦਾ ਸਿਲਸਿਲਾ 30 ਅਪ੍ਰੈਲ ਨੂੰ ਲੱਗਣ ਵਾਲੇ ਅੰਸ਼ਕ ਸੂਰਜ ਗ੍ਰਹਿਣ ਨਾਲ ਸ਼ੁਰੂ ਹੋਵੇਗਾ। ਨਵੇਂ ਸਾਲ ਦਾ ਇਹ ਪਹਿਲਾ ਗ੍ਰਹਿਣ ਭਾਰਤ ਵਿਚ ਨਹੀਂ ਵੇਖਿਆ ਜਾ ਸਕੇਗਾ ਕਿਉਂਕਿ ਇਹ ਖਗੋਲੀ ਘਟਨਾ ਦੇਸ਼ ਵਿਚ ਸੂਰਜ ਚੜ੍ਹਨ ਤੋਂ ਪਹਿਲਾਂ ਹੋਵੇਗੀ।

16 ਮਈ ਨੂੰ ਲੱਗਣ ਵਾਲਾ ਪੂਰਨ ਚੰਦਰ ਗ੍ਰਹਿਣ ਵੀ ਭਾਰਤ ਵਿਚ ਨਹੀਂ ਵੇਖਿਆ ਜਾ ਸਕੇਗਾ ਕਿਉਂਕਿ ਇਸ ਦੌਰਾਨ ਭਾਰਤ ਵਿਚ ਤਿੱਖੀ ਧੁੱਪ ਚੜ੍ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਅੰਸ਼ਕ ਸੂਰਜ ਗ੍ਰਹਿਣ ਲੱਗੇਗਾ, ਜੋ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਅਤੇ ਉੱਤਰ-ਪੂਰਬ ਦੇ ਖੇਤਰਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਭਾਰਤ ਵਿਚ ਵੇਖਿਆ ਜਾ ਸਕੇਗਾ। ਇਸ ਖਗੋਲੀ ਘਟਨਾ ਸਮੇਂ ਸੂਰਜ ਅਤੇ ਧਰਤੀ ਦਰਮਿਆਨ ਚੰਦਰਮਾ ਕੁਝ ਇਸ ਤਰ੍ਹਾਂ ਆ ਜਾਵੇਗਾ ਕਿ ਧਰਤੀ ਦੇ ਲੋਕਾਂ ਨੂੰ ਸੂਰਜ 63.2 ਫੀਸਦੀ ਢਕਿਆ ਨਜ਼ਰ ਆਏਗਾ। 8 ਨਵੰਬਰ ਨੂੰ ਲੱਗਣ ਵਾਲਾ ਪੂਰਨ ਚੰਦਰ ਗ੍ਰਹਿਣ ਭਾਰਤ ਦੇ ਉਨ੍ਹਾਂ ਇਲਾਕਿਆਂ ਵਿਚ ਵਧੀਆ ਢੰਗ ਨਾਲ ਵੇਖਿਆ ਜਾ ਸਕੇਗਾ, ਜਿਥੇ ਚੰਦਰਮਾ ਦੇਸ਼ ਦੇ ਹੋਰਨਾਂ ਇਲਾਕਿਆਂ ਦੇ ਮੁਕਾਬਲੇ ਪਹਿਲਾਂ ਨਜ਼ਰ ਆ ਜਾਂਦਾ ਹੈ।

2022 ਦਾ ਪਹਿਲਾ ਚੰਦਰ ਗ੍ਰਹਿਣ
2022 ਵਿਚ ਪਹਿਲਾ ਚੰਦਰ ਗ੍ਰਹਿਣ ਐਤਵਾਰ, 15 ਮਈ ਨੂੰ ਦੇਰ ਰਾਤ ਸ਼ੁਰੂ ਹੋਵੇਗਾ ਤੇ ਸੋਮਵਾਰ 16 ਮਈ ਨੂੰ ਸਵੇਰੇ ਖ਼ਤਮ ਹੋਵੇਗਾ। ਇਹ ਪੂਰਨ ਚੰਦਰ ਗ੍ਰਹਿਣ ਹੋਵੇਗਾ ਤੇ ਇਹ ਸੰਯੁਕਤ ਰਾਜ ਅਮਰੀਕਾ ਦੇ ਨਾਲ-ਨਾਲ ਬਾਕੀ ਉੱਤਰੀ ਅਮਰੀਕਾ ਦੇ ਨਾਲ-ਨਾਲ ਦੱਖਣੀ ਅਮਰੀਕਾ, ਅਫਰੀਕਾ, ਯੂਰਪ ਤੇ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਨਜ਼ਰ ਆਵੇਗਾ। ਨਿਊਯਾਰਕ ਵਿਚ ਇਹ ਚੰਦਰ ਗ੍ਰਹਿਮ ਰਾਤ 9.32 ਵਜੇ ਸ਼ੁਰੂ ਹੋਵੇਗਾ। 15 ਮਈ ਨੂੰ ਆਪਣੇ ਵੱਧ ਤੋਂ ਵੱਧ ਪੜ੍ਹਾਅ 'ਚ 16 ਮਈ ਨੂੰ ਦੁਪਹਿਰੇ 12.11 ਵਜੇ ਪਹੁੰਚੇਗਾ ਤੇ ਦੁਪਹਿਰੇ 2.50 ਵਜੇ ਖ਼ਤਮ ਹੋਵੇਗਾ।

2022 ਦਾ ਦੂਸਰਾ ਚੰਦਰ ਗ੍ਰਹਿਣ
2022 ਵਿਚ ਦੂਸਰਾ ਚੰਦਰ ਗ੍ਰਹਿਣ ਮੰਗਲਵਾਰ, 8 ਨਵੰਬਰ ਨੂੰ ਸਵੇਰ ਵੇਲੇ ਹੋਵੇਗਾ ਤੇ ਇਹ ਸੰਯੁਕਤ ਰਾਜ ਅਮਰੀਕਾ ਤੇ ਬਾਕੀ ਉੱਤਰੀ ਅਮਰੀਕਾ ਤੋਂ ਵੀ ਨਜ਼ਰ ਆਵੇਗਾ। ਏਸ਼ੀਆ, ਆਸਟ੍ਰੇਲੀਆ, ਦੱਖਣੀ ਅਮਰੀਕਾ ਤੇ ਉੱਤਰੀ ਤੇ ਪੂਰਬੀ ਯੂਰਪ ਦੇ ਕੁਝ ਹਿੱਸਿਆਂ ਵਿਚ ਲੋਕ ਵੀ ਇਸ ਗ੍ਰਹਿਣ ਨੂੰ ਦੇਖ ਸਕਣਗੇ। ਅਮਰੀਕਾ ਵਿਚ ਇਹ ਗ੍ਰਹਿਣ ਸਵੇਰੇ 3.02 ਵਜੇ ਸ਼ੁਰੂ ਹੋਵੇਗਾ, ਆਪਣੇ ਸਿਖਰਲੇ ਪੜਾਅ ਵਿਚ ਸਵੇਰੇ 5.59 ਵਜੇ ਤਕ ਪਹੁੰਚੇਗਾ ਤੇ ਸਵੇਰੇ 6.41 ਵਜੇ ਖ਼ਤਮ ਹੋਵੇਗਾ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News