ਸਿੱਖਸ ਫਾਰ ਜਸਟਿਸ ਨਾਲ ਸੰਬੰਧਿਤ 2014 ਤੋਂ ਹੁਣ ਤੱਕ ਦੀਆਂ ਘਟਨਾਵਾਂ

07/13/2019 8:40:52 PM

ਨਵੀਂ ਦਿੱਲੀ— 'ਸਿੱਖ ਫਾਰ ਜਸਟਿਸ' (ਐੱਸ.ਐੱਫ.ਜੇ) ਨੂੰ ਦੇਸ਼ ਬੈਨ ਕਰਨ ਦੇ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦੀਆਂ ਕਈ ਸਨਸਨੀਖੇਜ਼ ਰਿਪੋਰਟਾਂ ਨੂੰ ਆਧਾਰ ਬਣਾਇਆ ਗਿਆ। ਸੂਤਰਾਂ ਮੁਤਾਬਕ ਏਜੰਸੀਆਂ ਨੇ 'ਰੈਫਰੈਂਡਮ 2020' ਨੂੰ ਲੈ ਕੇ ਰਿਪੋਰਟ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੂੰ ਵੀ ਭੇਜ ਕੇ ਅਲਰਟ ਕੀਤਾ ਹੈ। ਭਾਰਤੀ ਖੁਫੀਆ ਏਜੰਸੀਆਂ ਵਲੋਂ ਲਗਾਤਾਰ ਅਲਰਟ ਤੋਂ ਬਾਅਦ ਪੰਜਾਬ ਪੁਲਸ ਲਈ ਵੱਡੀ ਸਿਰ ਦਰਦੀ ਪੈਦਾ ਹੋ ਗਈ ਹੈ ਕਿਉਂਕਿ ਕੋਈ ਵੀ ਪੁਲਸ ਅਧਿਕਾਰੀ ਇਸ ਮਾਮਲੇ 'ਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ।
ਇਨ੍ਹਾਂ ਘਟਨਾਵਾਂ ਕਾਰਨ 'ਰੈਫਰੈਂਡਮ' 2020 ਨੇ ਵਧਾਈ ਸਿਰ ਦਰਦੀ' 
13 ਜੂਨ 2014 : ਨਿਊਯਾਰਕ ਸਥਿਤ ਖਾਲਿਸਤਾਨ ਹਮਾਇਤੀ ਸਿੱਖਸ ਫਾਰ ਜਸਟਿਸ ਨੇ ਰੈਫਰੈਂਡਮ 2020 ਮੁਹਿੰਮ ਦੇ ਸਮਰਥਨ 'ਚ ਰੈਲੀ ਕੱਢੀ ਸੀ।
6 ਜੂਨ 2015 : ਆਪਰੇਸ਼ਨ ਬਲੂਸਟਾਰ ਦੀ ਵਰਸੀ 'ਤੇ ਪਹਿਲੀ ਵਾਰ ਪ੍ਰਸਿੱਧ ਗੋਲਡਨ ਟੈਂਪਲ 'ਚ ਦੇਸ਼ ਵਿਰੋਧੀ ਧੜੇ ਨੇ ਖਾਲਿਸਤਾਨ ਹਮਾਇਤੀ ਨਾਅਰੇ ਲਗਾਏ।
27 ਜੁਲਾਈ 2015 : ਅੱਤਵਾਦੀਆਂ ਨੇ ਗੁਰਦਾਸਪੁਰ 'ਚ ਇਕ ਪੁਲਸ ਸਟੇਸ਼ਨ 'ਤੇ ਹਮਲਾ ਕੀਤਾ ਜਿਸ 'ਚ ਗੁਰਦਾਸਪੁਰ ਐੱਸ.ਪੀ. ਅਤੇ 3 ਅੱਤਵਾਦੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ।
2 ਜਨਵਰੀ 2016 : ਅੱਤਵਾਦੀਆਂ ਨੇ ਪਠਾਨਕੋਟ ਸਥਿਤ ਭਾਰਤੀ ਏਅਰਫੋਰਸ ਦੇ ਬੇਸ 'ਤੇ ਹਮਲਾ ਕੀਤਾ। ਇਸ ਹਮਲੇ 'ਚ 7 ਜਵਾਨ ਸ਼ਹੀਦ ਹੋ ਗਏ ਅਤੇ 6 ਅੱਤਵਾਦੀ ਮਾਰੇ ਗਏ।
2016 ਤੋਂ ਪੰਜਾਬ ਦੇ ਮੋਹਾਲੀ, ਸੰਗਰੂਰ, ਫਤਿਹਗੜ੍ਹ ਸਾਹਿਬ, ਬਰਨਾਲਾ, ਗੁਰਦਾਸਪੁਰ, ਪਟਿਆਲਾ, ਮੋਗਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਤਰਨਤਾਰਨ 'ਚ ਖਾਲਿਸਤਾਨ ਅਤੇ ਰੇਫਰੇਂਡਮ 2020 ਦੀ ਹਮਾਇਤ 'ਚ ਪੋਸਟਰ ਲਗਾਉਣ ਦੇ ਕਈ ਮਾਮਲੇ 'ਚ ਸਾਹਮਣੇ ਆ ਰਹੇ ਹਨ।
26 ਜਨਵਰੀ 2018 : ਪੁਲਸ ਐਨਕਾਊਂਟਰ 'ਚ ਮਾਰਿਆ ਗਿਆ ਪੰਜਾਬ ਦਾ ਨਾਮੀ ਗੈਂਗਸਟਰ ਵਿੱਕੀ ਗੌਂਡਰ ਨੂੰ ਲੈ ਕੇ ਵੀ ਖੁਫੀਆ ਜਾਣਕਾਰੀ ਮਿਲੀ ਕਿ ਵਿੱਕੀ ਗੌਂਡਰ ਰੇਫਰੇਂਡਰ 2020 ਨੂੰ ਸਫਲ ਬਣਾਉਣ ਦੀ ਮੁਹਿੰਮ ਦਾ ਹਿੱਸਾ ਸੀ।
12 ਅਗਸਤ 2018 : ਸਿੱਖਸ ਫਾਰ ਜਸਟਿਸ ਨੇ ਲੰਡਨ ਦੇ ਟ੍ਰੈਫਲਗਰ ਸਕੁਆਇਰ 'ਚ ਰੇਫਰੇਂਡਮ 2020 ਨੂੰ ਕਾਮਯਾਬ ਬਣਾਉਣ ਲਈ ਰੈਲੀ ਕੀਤੀ।
15 ਸਤੰਬਰ 2018 : ਪੰਜਾਬ ਦੇ ਜਲੰਧਰ ਜ਼ਿਲੇ 'ਚ ਮਕਸੂਦਾ ਥਾਣੇ 'ਚ 4 ਬੰਬ ਧਮਾਕੇ ਹੋਏ।
10 ਅਕਤੂਬਰ 2018 : ਪੰਜਾਬ ਪੁਲਸ ਅਤੇ ਜੰਮੂ ਕਸ਼ਮੀਰ ਦੇ ਸਾਂਝੇ ਆਪਰੇਸ਼ਨ 'ਚ ਜਲੰਧਰ ਦੇ ਇਕ ਇੰਜੀਨਿਅਰਿੰਗ ਕਾਲਜ ਤੋਂ ਤਿੰਨ ਕਸ਼ਮੀਰੀ ਵਿਦਿਆਰਥੀ ਗ੍ਰਿਫਤਾਰ ਹੋਏ। ਉਨ੍ਹਾਂ ਕੋਲੋਂ ਏ.ਕੇ. 56 ਅਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ।
2 ਨਵੰਬਰ 2018 : ਪੰਜਾਬ ਦੀ ਪਟਿਆਲਾ ਪੁਲਸ ਨੇ ਗਦਰ ਫੋਰਸ ਦੇ ਅੱਤਵਾਦੀ ਸ਼ਬਨਮਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ।
ਹਿੰਦੂ ਨੇਤਾਵਾਂ ਦੀਆਂ ਹੱਤਿਆਂ ਨਾਲ ਵਿਗਾੜਨ ਮਾਹੌਲ ਦੀ ਕੋਸ਼ਿਸ਼
17 ਫਰਵਰੀ 2016 : ਸ਼ਿਵ ਸੈਨਾ ਨੇਤਾ ਦੀਪਕ ਕਮਬੋਜ ਦੀ ਜਲੰਧਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
23 ਅਪ੍ਰੈਲ 2016 : ਖੰਨਾ 'ਚ ਸ਼ਿਵਸੈਨਾ ਨੇਤਾ ਦੁਰਗਾ ਦਾਸ਼ ਦੀ ਹੱਤਿਆ ਕਰ ਦਿੱਤੀ ਗਈ।
6 ਅਗਸਤ 2016 : ਜਲੰਧਰ 'ਚ ਆਰ.ਐੱਸ.ਐੱਸ. ਦੇ ਰਾਜ ਪ੍ਰਧਾਨ ਜਗਦੀਸ਼ ਗਗਨੇਜਾ ਨੂੰ ਗੋਲੀ ਮਾਰ ਦਿੱਤੀ ਗਈ।
14 ਜਨਵਰੀ 2017 : ਹਿੰਦੂ ਨੇਤਾ ਅਮਿਤ ਸ਼ਰਮਾ ਦੀ ਲੁਧਿਆਣਾ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
17 ਅਕਤੂਬਰ 2017 : ਆਰ.ਐੱਸ.ਐੱਸ. ਨੇਤਾ ਰਵਿੰਦਰ ਗੋਸਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
30 ਅਕਤੂਬਰ 2017 : ਹਿੰਦੂ ਸੰਘਰਸ਼ ਸੈਨਾ ਦੇ ਨੇਤਾ ਵਿੰਪਨ ਸ਼ਰਮਾ ਨੂੰ ਅੰਮ੍ਰਿਤਸਰ 'ਚ ਗੋਲੀ ਮਾਰ ਦਿੱਤੀ ਗਈ।


satpal klair

Content Editor

Related News