ਜਲੰਧਰ ਜ਼ਿਲ੍ਹੇ ’ਚ 2 ਸਾਲਾ ਬੱਚੀ ਸਮੇਤ 200 ਲੋਕਾਂ ਦੀ ‘ਕੋਰੋਨਾ’ ਰਿਪੋਰਟ ਪਾਜ਼ੇਟਿਵ

Thursday, Mar 11, 2021 - 05:00 PM (IST)

ਜਲੰਧਰ (ਰੱਤਾ) : ਜ਼ਿਲ੍ਹੇ ’ਚ ਵੀਰਵਾਰ ਨੂੰ ਵੀ ਜਿਥੇ 6 ਮਰੀਜ਼ ਕੋਰੋਨਾ ਤੋਂ ਜੰਗ ਹਾਰ ਗਏ, ਉਥੇ ਹੀ 200 ਤੋਂ ਵੱਧ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਵੀਰਵਾਰ ਨੂੰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁਲ 200 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ।

3494 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 71 ਹੋਰਾਂ ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮੇ ਨੂੰ ਬੁੱਧਵਾਰ 3494 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 17 ਹੋਰ ਨੂੰ ਛੁੱਟੀ ਵੀ ਦੇ ਦਿੱਤੀ ਗਈ। ਿਵਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3278 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ, ਮਾਮੂਲੀ ਤਕਰਾਰ ਨੂੰ ਲੈ ਕੇ ਭਰਾ ਨੇ ਭਰਾ ਦਾ ਕੀਤਾ ਕਤਲ

ਕੁੱਲ ਸੈਂਪਲ - 665473
ਨੈਗੇਟਿਵ ਆਏ - 615923
ਪਾਜ਼ੇਟਿਵ ਆਏ - 23041
ਡਿਸਚਾਰਜ ਹੋਏ ਮਰੀਜ਼ - 21087
ਮੌਤਾਂ ਹੋਈਆਂ - 744
ਐਕਟਿਵ ਕੇਸ - 1210

ਇਸ ਤਰ੍ਹਾਂ ਪਹੁੰਚੀ 23000 ਦੇ ਪਾਰ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ
ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਇਕ ਵਾਰ ਫਿਰ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੀ ਵਾਰ ਜਿਥੇ 17 ਦਿਨਾਂ ਵਿਚ 1134 ਪਾਜ਼ੇਟਿਵ ਮਰੀਜ਼ ਆਏ ਸਨ, ਉਥੇ ਹੀ ਹੁਣ 6 ਦਿਨ ਵਿਚ 907 ਨਵੇਂ ਕੇਸ ਮਿਲਣਾ ਚਿੰਤਾ ਦਾ ਵਿਸ਼ਾ ਹੈ। ਵਰਣਨਯੋਗ ਹੈ ਕਿ ਅਗਸਤ ਅਤੇ ਸਤੰਬਰ ਦੇ ਮਹੀਨੇ ਵਿਚ ਜਦੋਂ ਕੋਰੋਨਾ ਪੂਰੇ ਸਿਖਰ ’ਤੇ ਸੀ ਉਦੋਂ 4-5 ਦਿਨਾਂ ਵਿਚ ਹੀ ਲਗਭਗ 1000 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਸੀ ਅਤੇ ਹੁਣ ਫਿਰ ਉਹੀ ਸਥਿਤੀ ਆਉਂਦੀ ਜਾ ਰਹੀ ਹੈ, ਇਸ ਲਈ ਚੌਕਸ ਰਹੋ।

ਇਹ ਵੀ ਪੜ੍ਹੋ : ਝੁੱਗੀਆਂ ਨੂੰ ਅਚਾਨਕ ਲੱਗੀ ਅੱਗ ਕਾਰਨ ਮਜ਼ਦੂਰਾਂ ਦੇ 4 ਲੱਖ ਰੁਪਏ ਸੜ ਕੇ ਹੋਏ ਸੁਆਹ (ਵੀਡੀਓ)   

5 ਮਾਰਚ ਤੋਂ 8 ਜੁਲਾਈ (126 ਦਿਨ) 1000 ਮਰੀਜ਼
9 ਜੁਲਾਈ ਤੋਂ 26 ਜੁਲਾਈ (18 ਦਿਨ) 1000 ਮਰੀਜ਼
27 ਜੁਲਾਈ ਤੋਂ 9 ਅਗਸਤ (14 ਦਿਨ) 1000 ਮਰੀਜ਼
10 ਅਗਸਤ ਤੋਂ 16 ਅਗਸਤ (7 ਦਿਨ) 1000 ਮਰੀਜ਼
17 ਅਗਸਤ ਤੋਂ 21 ਅਗਸਤ ( 5 ਦਿਨ) 1000 ਮਰੀਜ਼
22 ਅਗਸਤ ਤੋਂ 28 ਅਗਸਤ (7 ਦਿਨ) 1000 ਮਰੀਜ਼
29 ਅਗਸਤ ਤੋਂ 3 ਸਤੰਬਰ (4 ਦਿਨ) 1000 ਮਰੀਜ਼
4 ਸਤੰਬਰ ਤੋਂ 7 ਸਤੰਬਰ (4 ਦਿਨ) 1000 ਮਰੀਜ਼
8 ਸਤੰਬਰ ਤੋਂ 11 ਸਤੰਬਰ (4 ਦਿਨ) 1000 ਮਰੀਜ਼
12 ਸਤੰਬਰ ਤੋਂ 15 ਸਤੰਬਰ (4 ਦਿਨ) 1000 ਮਰੀਜ਼
16 ਸਤੰਬਰ ਤੋਂ 19 ਸਤੰਬਰ (4 ਦਿਨ) 1000 ਮਰੀਜ਼
20 ਸਤੰਬਰ ਤੋਂ 24 ਸਤੰਬਰ (5 ਦਿਨ) 1000 ਮਰੀਜ਼
25 ਸਤੰਬਰ ਤੋਂ 1 ਅਕਤੂਬਰ (7 ਦਿਨ) 1000 ਮਰੀਜ਼
2 ਅਕਤੂਬਰ ਤੋਂ 11 ਅਕਤੂਬਰ (10 ਦਿਨ) 1000 ਮਰੀਜ਼
12 ਅਕਤੂਬਰ ਤੋਂ 30 ਅਕਤੂਬਰ (19 ਦਿਨ) 1000 ਮਰੀਜ਼
31 ਅਕਤੂਬਰ ਤੋਂ 13 ਨਵੰਬਰ (14 ਦਿਨ) 1000 ਮਰੀਜ਼
14 ਨਵੰਬਰ ਤੋਂ 23 ਨਵੰਬਰ (10 ਦਿਨ) 1000 ਮਰੀਜ਼
24 ਨਵੰਬਰ ਤੋਂ 1 ਦਸੰਬਰ (8 ਦਿਨ) 1000 ਮਰੀਜ਼
2 ਦਸੰਬਰ ਤੋਂ 13 ਦਸੰਬਰ (12 ਦਿਨ) 1000 ਮਰੀਜ਼
14 ਦਸੰਬਰ ਤੋਂ 4 ਜਨਵਰੀ (21 ਦਿਨ) 1000 ਮਰੀਜ਼
5 ਜਨਵਰੀ ਤੋਂ 15 ਫਰਵਰੀ (42 ਦਿਨ) 1000 ਮਰੀਜ਼
16 ਫਰਵਰੀ ਤੋਂ 4 ਮਾਰਚ (17 ਦਿਨ) 1134 ਮਰੀਜ਼
5 ਮਾਰਚ ਤੋਂ 10 ਮਾਰਚ (6 ਦਿਨ) 907 ਮਰੀਜ਼

ਕੋਰੋਨਾ ਵੈਕਸੀਨੇਸ਼ਨ : 921 ਸੀਨੀਅਰ ਨਾਗਰਿਕਾਂ ਸਮੇਤ 1712 ਨੇ ਲੁਆਇਆ ਟੀਕਾ
ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲੇ ਦੇ ਵੱਖ-ਵੱਖ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਕੁਲ 1712 ਲੋਕਾਂ ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ਵਿਚ ਜਿਨ੍ਹਾਂ 1712 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ਵਿਚ 921 ਸੀਨੀਅਰ ਨਾਗਰਿਕ, 127 ਹੈਲਥ ਕੇਅਰ ਵਰਕਰਜ਼, 488 ਫਰੰਟਲਾਈਨ ਵਰਕਰ ਅਤੇ 45 ਤੋਂ 59 ਸਾਲ ਦੀ ਉਮਰ ਦੇ 176 ਉਹ ਲੋਕ ਸਨ, ਜਿਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀ ਕੋਈ ਹੋਰ ਬੀਮਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 399 ਨੇ ਦੂਜੀ ਡੋਜ਼ ਲਗਵਾਈ।

ਇਹ ਵੀ ਪੜ੍ਹੋ : ਦਿੱਲੀ ਮੋਰਚੇ ’ਚ ਸ਼ਾਮਲ ਸਮਰਾਲਾ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ

 


Anuradha

Content Editor

Related News