ਪ੍ਰਾਈਵੇਟ ਬੱਸ ਵਾਲਿਆਂ ਕੀਤੀ 2 ਨੌਜਵਾਨਾਂ ਦੀ ਕੁੱਟਮਾਰ
Monday, Sep 18, 2017 - 12:41 AM (IST)
ਬਟਾਲਾ, (ਸੈਂਡੀ)- ਬਟਾਲਾ ਤੋਂ ਗੁਰਦਾਸਪੁਰ ਜਾਣ ਵਾਲੀ ਬੱਸ 'ਚ ਸਫਰ ਕਰ ਰਹੇ 2 ਨੌਜਵਾਨਾਂ ਦੀ ਬੱਸ ਵਾਲਿਆਂ ਵੱਲੋਂ ਕੁੱਟਮਾਰ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਲਵਪ੍ਰੀਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸੋਹਡਪੁਰ ਅਤੇ ਵਿਸ਼ਵਜੀਤ ਵਾਸੀ ਕੋਟਲਾ ਸਰਫ਼ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅੱਜ ਅਸੀਂ ਦੋਵੇਂ ਬਟਾਲਾ ਤੋਂ ਇਕ ਬੱਸ 'ਚ ਬੈਠ ਕੇ ਆਪਣੇ ਪਿੰਡ ਨੂੰ ਜਾ ਰਹੇ ਸੀ। ਅਸੀਂ ਅੱਡਾ ਸ਼ੂਗਰਮਿੱਲ ਦੀਆਂ ਟਿਕਟਾਂ ਲਈਆਂ ਪਰ ਕੰਡਕਟਰ ਨੇ ਸਾਨੂੰ ਸ਼ੂਗਰ ਮਿੱਲ 'ਚ ਨਹੀਂ ਬਲਕਿ ਉਦੋਵਾਲ ਅੱਡੇ 'ਤੇ ਉਤਾਰਿਆ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਸਾਡਾ ਬੱਸ ਵਾਲਿਆਂ ਨਾਲ ਲੜਾਈ-ਝਗੜਾ ਹੋਣ ਲੱਗਾ। ਉਨ੍ਹਾਂ ਨੇ ਬੱਸ 'ਚੋਂ ਤੇਜ਼ਧਾਰ ਹਥਿਆਰ ਤੇ ਡਾਂਗਾਂ-ਸੋਟੇ ਕੱਢ ਕੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਸਾਨੂੰ ਦੋਵਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
