ਕਬਾੜ ਇਕੱਠਾ ਕਰਨ ਨਹਿਰ 'ਚ ਉਤਰੇ 2 ਮੁੰਡਿਆਂ ਨਾਲ ਵਾਪਰੀ ਅਣਹੋਣੀ, ਇੰਝ ਨਿਕਲੇਗੀ ਜਾਨ ਸੋਚਿਆ ਨਾ ਸੀ

Sunday, May 07, 2023 - 11:27 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਿੰਡ ਭੁੱਲਰ ਕੋਲ ਰਾਜਸਥਾਨ ਫੀਡਰ ’ਚ ਬਣੀ ਦਲਦਲ ’ਚ ਧੱਸਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੁਕਤਸਰ ਦੀ ਜੋਗੀਆਂ ਵਾਲੀ ਬਸਤੀ ਨਿਵਾਸੀ ਗੋਪੀ (20) ਪੁੱਤਰ ਧੰਨਾ ਨਾਥ ਅਤੇ ਉਸਦਾ ਸਾਥੀ ਹਨੂਮਾਨ ਬਸਤੀ ਦਾ ਰਹਿਣ ਵਾਲਾ ਬੱਬੂ (19) ਪੁੱਤਰ ਬੀਰਾ ਨਾਥ ਦੋਨੋਂ ਕਾਗਜ਼, ਪਲਾਸਟਿਕ, ਲੋਹਾ ਆਦਿ ਇਕੱਠਾ ਕਰ ਕੇ ਵੇਚਦੇ ਸਨ। ਸ਼ਨੀਵਾਰ ਨੂੰ ਵੀ ਰੋਜ਼ਾਨਾ ਦੀ ਤਰ੍ਹਾਂ ਦੋਵੇਂ ਆਪਣੇ ਹੋਰ ਸਾਥੀਆਂ ਨਾਲ ਪਲਾਸਟਿਕ ਦੀ ਬੋਤਲਾਂ, ਲੋਹਾ ਆਦਿ ਇਕੱਠਾ ਕਰਨ ਲਈ ਨਿਕਲੇ ਸਨ। ਉਨ੍ਹਾਂ ਨੂੰ ਭੁੱਲਰ ਪਿੰਡ ਦੇ ਕੋਲ ਰਾਜਸਥਾਨ ਫੀਡਰ ਨਹਿਰ ’ਚ ਕੁਝ ਬੋਤਲਾਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ। ਨਹਿਰ ’ਚ ਪਾਣੀ ਘੱਟ ਸੀ। 

ਇਹ ਵੀ ਪੜ੍ਹੋ- ਕਰਜ਼ਾ ਲੈ ਕੇ ਕੀਤੇ ਭੈਣ ਦੇ ਵਿਆਹ ਤੋਂ ਬਾਅਦ ਕਰਜ਼ਾਈ ਹੋਇਆ ਪਿਓ, ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ

ਇਸ ਦੌਰਾਨ ਗੋਪੀ ਅਤੇ ਬੱਬੂ ਆਪਣੇ ਹੋਰ ਚਾਰ ਸਾਥੀਆਂ ਨੂੰ ਕਿਨਾਰੇ ’ਤੇ ਖੜ੍ਹਾ ਕਰ ਖ਼ੁਦ ਨਹਿਰ ’ਚ ਉਤਰ ਗਏ ਪਰ ਉਹ ਨਹਿਰ ’ਚ ਅੱਗੇ ਕੁਝ ਹੀ ਦੂਰੀ ’ਤੇ ਬਣੀ ਦਲਦਲ ’ਚ ਫਸ ਗਏ। ਉਨ੍ਹਾਂ ਕਾਫ਼ੀ ਸ਼ੋਰ ਮਚਾਇਆ ਤਾਂ ਆਸ-ਪਾਸ ਮੌਜੂਦ ਲੋਕਾਂ ਨੇ ਫੀਡਰ ’ਚੋਂ ਉਨ੍ਹਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਪਰ ਉਹ ਹੌਲੀ-ਹੌਲੀ ਦਲਦਲ ’ਚ ਧੱਸਦੇ ਚਲੇ ਗਏ। ਕੁਝ ਲੋਕਾਂ ਨੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਵੀ ਸੂਚਨਾ ਦੇ ਦਿੱਤੀ। ਮੌਕੇ ’ਤੇ ਪੁਲਸ ਵੀ ਪਹੁੰਚ ਗਈ। ਕੁਝ ਦੇਰ ਬਾਅਦ ਕਰੇਨ ਦੇ ਜ਼ਰੀਏ ਦੋਵੇਂ ਨੌਜਵਾਨਾਂ ਨੂੰ ਲੱਭਣਾ ਦਾ ਕੰਮ ਸ਼ੁਰੂ ਹੋਇਆ ਅਤੇ ਦੋਹਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।

ਇਹ ਵੀ ਪੜ੍ਹੋ- ਸਿਹਤ ਵਿਭਾਗ ’ਚ ਹੇਰਾਫੇਰੀ ਬਰਦਾਸ਼ਤ ਨਹੀਂ, ਸੇਵਾ ਭਾਵਨਾ ਨਾਲ ਕੰਮ ਕਰਨਾ ਪਵੇਗਾ : ਮੰਤਰੀ ਡਾ. ਬਲਬੀਰ ਸਿੰਘ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News